ਨਵੀਂ ਦਿੱਲੀ- ਦਿੱਲੀ ਸਰਕਾਰ ਦੀ ਕੈਬਨਿਟ 'ਚ ਇਕ ਵਾਰ ਫਿਰ ਫੇਰਬਦਲ ਕੀਤਾ ਗਿਆ ਹੈ। ਮੰਤਰੀ ਕੈਲਾਸ਼ ਗਹਿਲੋਤ ਤੋਂ ਸ਼ੁੱਕਰਵਾਰ ਨੂੰ ਕਾਨੂੰਨ ਅਤੇ ਨਿਆਂ ਵਿਭਾਗ ਵਾਪਸ ਲੈ ਲਿਆ ਗਿਆ। ਕਾਨੂੰਨ ਵਿਭਾਗ ਦਾ ਚਾਰਜ ਆਤਿਸ਼ੀ ਨੂੰ ਸੌਂਪਿਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸ਼ਹਿਰ ਵਿਚ ਨਿਆਂਇਕ ਢਾਂਚੇ ਅਤੇ ਪ੍ਰਸ਼ਾਸਨ ਨਾਲ ਸਬੰਧਤ ਫਾਈਲਾਂ ਮੰਗਵਾਈਆਂ ਸਨ, ਕਿਉਂਕਿ ਇਹ ਫਾਈਲਾਂ ਕਈ ਮਹੀਨਿਆਂ ਤੋਂ ਗਹਿਲੋਤ ਕੋਲ ਪੈਂਡਿੰਗ ਸਨ।
ਇਹ ਵੀ ਪੜ੍ਹੋ- 'ਬੇਹਿਸਾਬ' ਨਕਦੀ; ਨੋਟ ਗਿਣਨ 'ਚ ਲੱਗੀਆਂ 3 ਦਰਜਨ ਤੋਂ ਵਧ ਮਸ਼ੀਨਾਂ, ਹੁਣ ਤੱਕ 225 ਕਰੋੜ ਬਰਾਮਦ
ਉਪ ਰਾਜਪਾਲ ਸਕਸੈਨਾ ਨੇ ਦਿੱਤੀ ਮਨਜ਼ੂਰੀ
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਦਫਤਰ ਨੇ ਉਪ ਰਾਜਪਾਲ ਦੇ ਦਫਤਰ ਨੂੰ ਪੱਤਰ ਲਿਖ ਕੇ ਕਾਨੂੰਨ ਵਿਭਾਗ ਦਾ ਚਾਰਜ ਆਤਿਸ਼ੀ ਨੂੰ ਸੌਂਪਣ ਦੀ ਸਿਫਾਰਸ਼ ਕੀਤੀ ਸੀ ਅਤੇ ਇਸ ਨੂੰ ਸਕਸੈਨਾ ਦੀ ਮਨਜ਼ੂਰੀ ਮਿਲ ਗਈ ਹੈ।
ਇਹ ਵੀ ਪੜ੍ਹੋ- 40 ਮਿੰਟਾਂ 'ਚ ਕਾਸ਼ੀ ਤੋਂ ਅਯੁੱਧਿਆ ਪਹੁੰਚਣਗੇ ਸ਼ਰਧਾਲੂ, ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ
ਸਭ ਤੋਂ ਜ਼ਿਆਦਾ ਵਿਭਾਗ ਆਤਿਸ਼ੀ ਕੋਲ
ਇਸ ਬਦਲਾਅ ਨਾਲ ਆਤਿਸ਼ੀ ਦੇ ਕੋਲ ਮੌਜੂਦਾ ਵਿਭਾਗਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ, ਜੋ ਕਿ ਕੇਜਰੀਵਾਲ ਸਰਕਾਰ ਦੇ ਮੰਤਰੀਆਂ ਵਿਚੋਂ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਅਕਤੂਬਰ 'ਚ ਉਨ੍ਹਾਂ ਨੂੰ ਜਲ ਵਿਭਾਗ ਦਾ ਚਾਰਜ ਸੌਂਪਿਆ ਗਿਆ ਸੀ। ਜੂਨ ਵਿਚ ਆਤਿਸ਼ੀ ਨੂੰ ਮਾਲੀਆ, ਯੋਜਨਾ ਅਤੇ ਵਿੱਤੀ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਸੀ। ਇਹ ਵਿਭਾਗ ਪਹਿਲਾਂ ਗਹਿਲੋਤ ਕੋਲ ਸਨ।
ਇਹ ਵੀ ਪੜ੍ਹੋ- ਦਾਜ 'ਚ ਸੋਨਾ ਤੇ ਜ਼ਮੀਨ ਨਹੀਂ ਮਿਲਿਆ ਤਾਂ ਤੋੜਿਆ ਰਿਸ਼ਤਾ, ਰੁਆ ਦੇਵੇਗਾ ਮਹਿਲਾ ਡਾਕਟਰ ਦਾ ਸੁਸਾਈਡ ਨੋਟ
ਗਹਿਲੋਤ ਕੋਲ ਕੀ ਬਚਿਆ?
ਗਹਿਲੋਤ ਕੋਲ ਹੁਣ ਟਰਾਂਸਪੋਰਟ, ਗ੍ਰਹਿ, ਪ੍ਰਸ਼ਾਸਨਿਕ ਸੁਧਾਰ ਅਤੇ ਸੂਚਨਾ ਤਕਨਾਲੋਜੀ ਵਿਭਾਗ ਦਾ ਚਾਰਜ ਹੈ। ਉਪ ਰਾਜਪਾਲ ਸਕਸੈਨਾ ਨੇ ਵੀਰਵਾਰ ਨੂੰ ਸ਼ਹਿਰ ਵਿਚ ਅਦਾਲਤਾਂ, ਨਿਆਂਇਕ ਬੁਨਿਆਂਦੀ ਢਾਂਚੇ, ਤੁਰੰਤ ਨਿਆਂ ਅਤੇ ਨਿਆਂ ਪ੍ਰਸ਼ਾਸਨ ਸਿਸਟਮ ਸਬੰਧੀ ਉਨ੍ਹਾਂ ਸਾਰੀਆਂ ਫਾਈਲਾਂ ਨੂੰ ਵਾਪਸ ਮੰਗਵਾਇਆ ਸੀ, ਜਿਨ੍ਹਾਂ ਨੂੰ ਕਾਨੂੰਨ ਮੰਤਰੀ ਨੇ ਨਿਪਟਾਉਣ ਵਿਚ ਦੇਰੀ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ ਚੋਣ ਨਤੀਜਿਆਂ ਨੇ ਕੀਤਾ ਸਾਫ਼, 'ਮੋਦੀ ਦੀ ਗਾਰੰਟੀ' 'ਚ ਦਮ ਹੈ : ਪ੍ਰਧਾਨ ਮੰਤਰੀ
NEXT STORY