ਐਂਟਰਟੇਨਮੈਂਟ ਡੈਸਕ- ਮੈਗਾਸਟਾਰ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਫਿਲਮ ਦਾ ਪਹਿਲਾ ਭਾਗ ਦੁਬਾਰਾ ਰਿਲੀਜ਼ ਹੋਣ ਜਾ ਰਿਹਾ ਹੈ। ਬਾਹੂਬਲੀ ਦੇ ਨਿਰਮਾਤਾ ਸ਼ੋਬੂ ਯਾਰਲਾਗੱਡਾ ਦੀ ਫਰਮ ਅਰਕਾ ਮੀਡੀਆ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਫਿਲਮ ਨੂੰ ਦੁਬਾਰਾ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਪੋਸਟ ਵਿੱਚ ਲਿਖਿਆ ਹੈ, “ਇਸ ਖਾਸ ਦਿਨ 'ਤੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਸਾਲ ਅਕਤੂਬਰ ਵਿੱਚ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਾਹੂਬਲੀ ਨੂੰ ਦੁਬਾਰਾ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਹ ਸਿਰਫ਼ ਇੱਕ ਰੀ-ਰਿਲੀਜ਼ ਨਹੀਂ ਹੋਵੇਗੀ, ਇਹ ਸਾਡੇ ਪਿਆਰੇ ਪ੍ਰਸ਼ੰਸਕਾਂ ਲਈ ਜਸ਼ਨ ਦਾ ਸਾਲ ਹੋਵੇਗਾ! ਪੁਰਾਣੀਆਂ ਯਾਦਾਂ, ਨਵੇਂ ਖੁਲਾਸੇ ਅਤੇ ਕੁਝ ਵਧੀਆ ਹੈਰਾਨੀਆਂ ਦੀ ਉਮੀਦ ਦੇ ਨਾਲ ਦੇਖੋ! ਬਾਹੂਬਲੀ।” ਫਿਲਮ ਬਾਹੂਬਲੀ ਅਕਤੂਬਰ ਵਿੱਚ ਦੁਬਾਰਾ ਰਿਲੀਜ਼ ਹੋਵੇਗੀ। ਹਾਲਾਂਕਿ ਅਕਤੂਬਰ ਵਿੱਚ ਰਿਲੀਜ਼ ਹੋਣ ਦੀ ਤਾਰੀਖ਼ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਐਸਐਸ ਰਾਜਾਮੌਲੀ ਦੁਆਰਾ ਨਿਰਦੇਸ਼ਤ ਬਲਾਕਬਸਟਰ ਫਿਲਮ ਬਾਹੂਬਲੀ ਦੀ ਕਹਾਣੀ ਮਾਹਿਸ਼ਮਤੀ ਰਾਜ ਅਤੇ ਇਸਦੇ ਸ਼ਾਸਕਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਇੱਕ ਸ਼ਕਤੀਸ਼ਾਲੀ ਅਤੇ ਨਿਆਂਪੂਰਨ ਰਾਜਾ ਅਮਰੇਂਦਰ ਬਾਹੂਬਲੀ ਅਤੇ ਉਸਦੇ ਭਰਾ ਭੱਲਾਲਦੇਵ, ਜੋ ਗੱਦੀ 'ਤੇ ਕਾਬਜ਼ ਹੋਣਾ ਚਾਹੁੰਦਾ ਹੈ, ਵਿਚਕਾਰ ਸੰਘਰਸ਼ ਦੀ ਕਹਾਣੀ ਹੈ। ਫਿਲਮ ਬਾਹੂਬਲੀ ਵਿੱਚ ਪ੍ਰਭਾਸ, ਰਾਣਾ ਡੱਗੂਬਾਤੀ, ਅਨੁਸ਼ਕਾ ਸ਼ੈੱਟੀ, ਤਮੰਨਾ ਭਾਟੀਆ ਅਤੇ ਰਾਮਿਆ ਕ੍ਰਿਸ਼ਨਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਵੱਡੇ ਬਜਟ ਵਾਲੀ ਫਿਲਮ ਨੂੰ ਬਣਾਉਣ ਵਿੱਚ ਤਿੰਨ ਸਾਲ ਤੋਂ ਵੱਧ ਸਮਾਂ ਲੱਗਿਆ ਅਤੇ ਹੈਦਰਾਬਾਦ ਦੇ ਰਾਮੋਜੀ ਫਿਲਮ ਸਿਟੀ ਵਿੱਚ ਇੱਕ ਵੱਡਾ ਸੈੱਟ ਬਣਾਇਆ ਗਿਆ। ਇਸ ਫਿਲਮ ਨੂੰ ਸਾਲ 2016 ਵਿੱਚ 'ਸਰਬੋਤਮ ਫੀਚਰ ਫਿਲਮ ਲਈ ਰਾਸ਼ਟਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਨਿਰਦੇਸ਼ਕ ਰਾਜਾਮੌਲੀ ਨੂੰ 'ਫਿਲਮਫੇਅਰ ਸਰਵੋਤਮ ਨਿਰਦੇਸ਼ਕ-ਤੇਲਗੂ ਪੁਰਸਕਾਰ' ਮਿਲਿਆ ਸੀ। ਦੋ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਨਿਰਮਾਤਾਵਾਂ ਨੇ 2017 ਵਿੱਚ 'ਬਾਹੂਬਲੀ: ਦ ਕਨਕਲੂਜ਼ਨ' ਰਿਲੀਜ਼ ਕੀਤੀ ਜੋ ਕਿ ਬਹੁਤ ਵੱਡੀ ਹਿੱਟ ਰਹੀ।
ਜੂਨੀਅਰ NTR ਅਤੇ ਪ੍ਰਸ਼ਾਂਤ ਨੀਲ ਦੀ ਫਿਲਮ 'NTRNeel' 25 ਜੂਨ 2026 ਨੂੰ ਹੋਵੇਗੀ ਰਿਲੀਜ਼
NEXT STORY