ਮੁੰਬਈ- ਲੈਫਟੀਨੈਂਟ ਜਨਰਲ ਪ੍ਰਦੀਪ ਸੀ ਨਾਇਰ ਨੇ ਸ਼ੁੱਕਰਵਾਰ ਨੂੰ ਭਾਰਤੀ ਫ਼ੌਜ ਦੇ ਭਰਤੀ ਵਿਭਾਗ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫ਼ੌਜ 'ਚ ਅਧਿਕਾਰੀਆਂ ਅਤੇ ਜਵਾਨਾਂ ਦੀ ਭਰਤੀ ਦੀ ਜ਼ਿੰਮੇਵਾਰੀ ਭਰਤੀ ਡਾਇਰੈਕਟੋਰੇਟ 'ਤੇ ਹੈ। ਲੈਫਟੀਨੈਂਟ ਜਨਰਲ ਨਾਇਰ, ਬੇਹੱਦ ਵਿਸ਼ੇਸ਼ ਸੇਵਾ ਮੈਡਲ, ਯੁੱਧ ਸੇਵਾ ਮੈਡਲ ਨਾਲ ਸਨਮਾਨਤ ਕੀਤੇ ਜਾ ਚੁਕੇ ਹਨ। ਉਨ੍ਹਾਂ ਨੂੰ ਸਿੱਖ ਰੇਜੀਮੈਂਟ 'ਚ 1985 'ਚ ਕਮੀਸ਼ਨ ਮਿਲਿਆ ਸੀ ਅਤੇ ਉਨ੍ਹਾਂ ਨੇ ਸੈਨਿਕ ਸਕੂਲ ਸਤਾਰਾ, ਰਾਸ਼ਟਰੀ ਰੱਖਿਆ ਅਕਾਦਮੀ, ਡਿਫੈਂਸ ਸਰਵਿਸੇਜ਼ ਸਟਾਫ਼ ਕਾਲਜ, ਕਾਲਜ ਆਫ਼ ਡਿਫੈਂਸ ਮੈਨੇਜਮੈਂਟ ਅਤੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਆ ਤੋਂ ਪੜ੍ਹਾਈ ਕੀਤੀ ਹੈ।
ਲਗਭਗ 35 ਸਾਲ ਦੇ ਆਪਣੇ ਕਰੀਅਰ 'ਚ ਲੈਫਟੀਨੈਂਟ ਜਨਰਲ ਨਾਇਰ ਨੇ ਸਿਆਚਿਨ ਗਲੇਸ਼ੀਅਰ 'ਚ ਬਟਾਲੀਅਨ ਦੀ ਕਮਾਨ ਸੰਭਾਲੀ ਹੈ ਅਤੇ ਪੂਰਬ-ਉੱਤਰ 'ਚ ਸੇਵਾਵਾਂ ਦਿੱਤੀਆਂ ਹਨ। ਸੈਨਿਕ ਸਕੂਲ ਸਤਾਰਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਨਾਇਰ, 60 ਸਾਲ ਪੁਰਾਣੇ ਸਕੂਲ ਦੇ ਉਨ੍ਹਾਂ 10 ਵਿਦਿਆਰਥੀਆਂ 'ਚੋਂ ਇਕ ਹਨ, ਜੋ ਲੈਫਟੀਨੈਂਟ ਜਨਰਲ ਦੀ ਰੈਂਕ ਤੱਕ ਪਹੁੰਚੇ।
ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
NEXT STORY