ਮੁੰਬਈ— ਇੱਥੇ ਇਕ ਕਾਰੋਬਾਰੀ ਦੀ ਫਿਲਮ 'ਬਾਹੁਬਲੀ' ਦੇ ਸੀਨ ਨੂੰ ਕਾਪੀ ਕਰਨ ਦੇ ਚੱਕਰ 'ਚ ਜਾਨ ਚੱਲੀ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਉੱਚਾਈ ਤੋਂ ਡਿੱਗਣ ਕਾਰਨ ਸ਼ਖਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੁੰਬਈ ਦਾ ਰਹਿਣ ਵਾਲਾ ਇੰਦਰਪਾਲ ਪਾਟਿਲ ਆਪਣੇ ਦੋਸਤਾਂ ਨਾਲ 14 ਜੁਲਾਈ ਨੂੰ ਲਾਹਪੁਰ ਦੇ ਮਾਹੁਲੀ ਫੋਰਟ ਘੁੰਮਣ ਗਿਆ ਸੀ। ਉਸ ਦੇ ਦੋਸਤਾਂ ਨੇ ਪੁਲਸ ਨੂੰ ਦੱਸਿਆ ਕਿ ਉੱਥੇ ਵੀ ਠੀਕ ਉਸੇ ਤਰ੍ਹਾਂ ਦਾ ਝਰਨਾ ਹੈ, ਜਿਸ ਤਰ੍ਹਾਂ ਫਿਲਮ 'ਬਾਹੁਬਲੀ ਦਿ ਬਿਗਨਿੰਗ' 'ਚ ਦਿਖਾਇਆ ਗਿਆ ਹੈ। ਪੁਲਸ ਅਨੁਸਾਰ ਇੰਦਰਪਾਲ ਨੇ ਉਸ ਝਰਨੇ ਦੇ ਇਕ ਹਿੱਸੇ ਤੋਂ ਦੂਜੇ ਪਾਸੇ ਠੀਕ ਉਸੇ ਤਰ੍ਹਾਂ ਛਾਲ ਮਾਰੀ, ਜਿਵੇਂ ਪ੍ਰਭਾਸ ਨੇ ਫਿਲਮ 'ਚ ਲਾਈ ਸੀ। ਸ਼ਾਹਪੁਰ ਪੁਲਸ ਅਨੁਸਾਰ ਪਿਛਲੇ ਕੁਝ ਦਿਨਾਂ ਦੌਰਾਨ ਇਸ ਵਾਟਰਫਾਲ 'ਚ ਛਾਲ ਮਾਰਨ ਦੇ ਚੱਕਰ 'ਚ ਕਈ ਲੋਕ ਜ਼ਖਮੀ ਅਤੇ ਮਰੇ ਹਨ। ਪੁਲਸ ਦਾ ਮੰਨਣਾ ਹੈ ਕਿ ਮਾਨਸੂਨ ਦੇ ਮੌਸਮ 'ਚ ਇਸ ਤਰ੍ਹਾਂ ਦੇ ਮਾਮਲੇ ਵਧ ਜਾਂਦੇ ਹਨ। ਪਹਿਲਾਂ ਵੀ ਕਈ ਲੋਕ ਇਸ ਝਰਨੇ ਹੇਠਾਂ ਜਾਨ ਗਵਾ ਚੁਕੇ ਹਨ। ਪਿਛਲੇ ਮਹੀਨੇ ਪਾਣੀ ਹੇਠਾਂ ਨਹਾ ਰਿਹਾ ਇਕ ਸ਼ਖਸ ਦਿਲ ਦਾ ਦੌਰਾ ਪੈਣ ਨਾਲ ਮਰ ਗਿਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਉੱਚਾਈ ਤੋਂ ਡਿੱਗਣ ਕਾਰਨ ਸ਼ਖਸ ਦੀ ਮੌਤ ਹੋਈ ਹੈ। ਉਸ ਦੇ ਦੋਸਤਾਂ ਨੇ ਉਸ ਦੇ ਸਰੀਰ ਨੂੰ ਬਾਹਰ ਕੱਢਿਆ।ਇਸ ਚੱਕਰ 'ਚ ਇੰਦਰਪਾਲ ਡੂੰਘੀ ਖੱਡ 'ਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇੰਦਰਪਾਲ ਦੇ ਭਰਾ ਅਨੁਸਾਰ ਉਸ ਦੀ ਮੌਤ ਉੱਚਾਈ ਤੋਂ ਡਿੱਗਣ ਕਾਰਨ ਹੋਈ ਹੈ। ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੈਰਾਨੀਜਨਕ ਹੈ। ਮਹਿੰਦਰ ਨੇ ਇੰਦਰਪਾਲ ਦੀ ਮੌਤ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਦੇ ਭਰਾ ਨੂੰ ਸਟੰਟ ਕਰਨ ਦਾ ਸ਼ੌਂਕ ਨਹੀਂ ਸੀ। ਉਸ ਨੂੰ ਧੱਕਾ ਦਿੱਤਾ ਗਿਆ ਹੈ। ਉਸ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਸਰਕਾਰ ਦੇ ਹਜ਼ਾਰ ਦਿਨ ਪੂਰੇ ਹੋਣ 'ਤੇ ਹੁੱਡਾ ਦਾ ਖੱਟੜ 'ਤੇ ਨਿਸ਼ਾਨਾ, ਕਿਹਾ...
NEXT STORY