ਮੁੰਬਈ - ਮਹਾਰਾਸ਼ਟਰ ਸਰਕਾਰ ’ਚ ਮੰਤਰੀ ਅਤੇ ਰਾਸ਼ਟਰਵਾਦੀ ਪਾਰਟੀ ਦੇ ਨੇਤਾ ਨਵਾਬ ਮਲਿਕ ਨੇ ਖੁਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਨਿਲ ਦੇਸ਼ਮੁੱਖ ਵਾਂਗ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਜਾਂਚ ਲਈ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਸ਼ਿਕਾਇਤ ਕਰਾਂਗਾ। ਉਨ੍ਹਾਂ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਲੋਕ ਮੈਨੂੰ ਦੱਸ ਰਹੇ ਹਨ ਕਿ ਕੁਝ ਲੋਕ ਤੁਹਾਡੇ ਘਰ ਤੇ ਪਰਿਵਾਰ ਦੀਆਂ ਡਿਟੇਲਸ ਕਢਵਾ ਰਹੇ ਹਨ।
ਇਹ ਵੀ ਪੜ੍ਹੋ - ਦੱ. ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਨਾਲ ਖ਼ਤਰਾ ਵਧਿਆ
ਫੇਸਬੁੱਕ ’ਤੇ ਪੋਸਟ ਲਿਖ ਕੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਲੋਕ ਗੱਡੀ ਵਿਚ ਸਵਾਰ ਹੋ ਕੇ ਪਿਛਲੇ ਕੁਝ ਦਿਨਾਂ ਤੋਂ ਮੇਰੀ ਰੇਕੀ ਕਰ ਰਹੇ ਹਨ। ਜੇ ਕੋਈ ਇਨ੍ਹਾਂ ਨੂੰ ਪਛਾਣਦਾ ਹੈ ਤਾਂ ਮੈਨੂੰ ਇਨ੍ਹਾਂ ਬਾਰੇ ਜਾਣਕਾਰੀ ਦੇਵੇ। ਫੇਸਬੁੱਕ ਪੋਸਟ ਨਾਲ ਉਨ੍ਹਾਂ ਕਈ ਫੋਟੋਆਂ ਵੀ ਲਾਈਆਂ ਹਨ, ਜਿਨ੍ਹਾਂ ਵਿਚ ਇਕ ਵਿਅਕਤੀ ਨਜ਼ਰ ਆ ਰਿਹਾ ਹੈ। ਇਕ ਫੋਟੋ ਵਿਚ ਗੱਡੀ ਤੇ ਉਸ ਦੀ ਨੰਬਰ ਪਲੇਟ ਵੀ ਨਜ਼ਰ ਆ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਰਨਾਟਕ 'ਚ ਕੋਰੋਨਾ ਵਾਇਰਸ ਦੇ 322 ਨਵੇਂ ਮਾਮਲੇ ਆਏ ਸਾਹਮਣੇ, ਤਿੰਨ ਮਰੀਜ਼ਾਂ ਦੀ ਮੌਤ
NEXT STORY