ਨੈਸ਼ਨਲ ਡੈਸਕ — ਕਾਂਗਰਸ ਪਾਰਟੀ ਨੇ ਐਤਵਾਰ ਦੇਰ ਰਾਤ ਰਾਜ ਸਭਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਪੱਛਮੀ ਬੰਗਾਲ ਤੋਂ ਅਭਿਸ਼ੇਕ ਮਨੂੰ ਸਿੰਘਵੀ ਨੂੰ ਰਾਜ ਸਭਾ ਦਾ ਟਿਕਟ ਦਿੱਤਾ ਹੈ। ਪੰਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੇ ਸਮਰਥਨ ਨਾਲ ਸਿੰਘਵੀ ਰਾਜ ਸਭਾ ਵਿਚ ਜਾਣਗੇ।
ਕਰਨਾਟਕ ਤੋਂ ਡਾ. ਸਈਦ ਨਾਸਿਰ ਹੁਸੈਨ ਹੋਣਗੇ ਕਾਂਗਰਸ ਦੇ ਉਮੀਦਵਾਰ
ਕਾਂਗਰਸ ਨੇ ਵੀ 7 ਸੂਬਿਆਂ 'ਚੋਂ ਆਪਣੇ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਜਿਨ੍ਹਾਂ ਨਾਵਾਂ 'ਤੇ ਮੋਹਰ ਲਾਈ ਹੈ ਉਨ੍ਹਾਂ ਵਿਚ ਗੁਜਰਾਤ ਤੋਂ ਨਾਰਾਇਣ ਭਾਈ ਰਠਾਵਾ ਅਤੇ ਡਾ. ਐਮੀ ਯਾਜਨਿਕ, ਝਾਰਖੰਡ ਤੋਂ ਧੀਰਜ ਪ੍ਰਸਾਦ ਸਾਹੂ ਅਤੇ ਡਾ. ਹਨੂਮਾਨਥੈਥਾ, ਕਰਨਾਟਕ ਤੋਂ ਸਈਅਦ ਨਸੀਰ ਹੁਸੈਨ ਅਤੇ ਜੀ. ਸੀ. ਚੰਦਰਸ਼ੇਖਰ, ਮੱਧ ਪ੍ਰਦੇਸ਼ ਤੋਂ ਰਾਜਮਨੀ ਪਟੇਲ, ਮਹਾਰਾਸ਼ਟਰ ਤੋਂ ਕੁਮਾਰ ਕੇਟਕਰ, ਕੇਰਲ ਤੋਂ ਪੋਰੀਕਾ ਬਲਰਾਮ ਨਾਇਕ ਤੇ ਪੱਛਮੀ ਬੰਗਾਲ ਤੋਂ ਅਭਿਸ਼ੇਕ ਮਨੂ ਸਿੰਘਵੀ ਸ਼ਾਮਲ ਹਨ।
ਓਧਰ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਬਿਹਾਰ ਤੋਂ ਰਾਜ ਸਭਾ ਲਈ ਅੱਜ ਪਾਰਟੀ ਦੇ 2 ਉਮੀਦਵਾਰਾਂ ਪ੍ਰੋ. ਮਨੋਜ ਕੁਮਾਰ ਝਾਅ ਅਤੇ ਮੁਹੰਮਦ ਅਸਫਾਕ ਕਰੀਮ ਨੂੰ ਉਮੀਦਵਾਰ ਬਣਾਇਆ ਹੈ।
ਬਿਨਾਂ ਵਿਰੋਧ ਚੁਣੇ ਗਏ ਜੇ. ਪੀ. ਨੱਢਾ
ਸ਼ਿਮਲਾ, (ਰਾਕਟਾ)- ਹਿਮਾਚਲ ਕਾਂਗਰਸ ਨੇ ਰਾਜ ਸਭਾ ਦੀ ਇਕ ਸੀਟ ਨੂੰ ਲੈ ਕੇ ਹੋਣ ਵਾਲੀ ਚੋਣ ਵਿਚ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਲਿਆ ਹੈ। ਕਾਂਗਰਸ ਦੇ ਇਸ ਫੈਸਲੇ ਨਾਲ ਕੇਂਦਰੀ ਮੰਤਰੀ ਜੇ. ਪੀ. ਨੱਢਾ ਦੂਜੀ ਵਾਰ ਹਿਮਾਚਲ ਤੋਂ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ ਹਨ।
ਨੌਜਵਾਨ ਨੇ ਕਰਵਾਇਆ ਆਪਣੀ ਪਤਨੀ ਦਾ ਵਿਆਹ, ਹਰ ਕੋਈ ਕਰ ਰਿਹਾ ਤਾਰੀਫ
NEXT STORY