ਨਵੀਂ ਦਿੱਲੀ- ਕਾਂਗਰਸ ਅਤੇ ਕਈ ਹੋਰ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਦੇਸ਼ 'ਚ ਐੱਲਪੀਜੀ ਦੀ ਕਿੱਲਤ ਦੇ ਵਿਸ਼ੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਬੈਠਕ ਇਕ ਵਾਰ ਦੀ ਮੁਲਤਵੀ ਤੋਂ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਇਕ ਵਾਰ ਦੀ ਮੁਲਤਵੀ ਤੋਂ ਬਾਅਦ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ ਵਿਰੋਧੀ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਆਸਨ ਦੇ ਨੇੜੇ ਪਹੁੰਚ ਗਏ। ਉਨ੍ਹਾਂ ਨੇ 'ਮੋਦੀ ਜੀ, ਐੱਲਪੀਜੀ' ਦੇ ਨਾਅਰੇ ਲਗਾਏ। ਪ੍ਰਧਾਨਗੀ ਸਪੀਕਰ ਸੰਧਿਆ ਰਾਏ ਨੇ ਰੌਲੇ ਵਿਚਾਲੇ ਜ਼ਰੂਰੀ ਕਾਗਜ਼ਾਤ ਸਦਨ ਦੀ ਮੇਜ਼ 'ਤੇ ਰੱਖਵਾਈ।
ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਵਿਰੋਧੀ ਧਿਰ ਦੇ ਵਤੀਰੇ 'ਤੇ ਸਖ਼ਤ ਨਾਰਾਜ਼ਗੀ ਜਤਾਈ। ਉਨ੍ਹਾਂ ਸਿੱਧਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,"ਕਾਂਗਰਸ ਦੇ ਨੇਤਾ (ਰਾਹੁਲ ਗਾਂਧੀ) ਨਹੀਂ ਸੁਧਰ ਰਹੇ, ਇਸੇ ਲਈ ਉਨ੍ਹਾਂ ਦੇ ਸੰਸਦ ਮੈਂਬਰ ਵੀ ਵਿਗੜ ਗਏ ਹਨ। ਜਨਤਾ ਦਾ ਧਿਆਨ ਖਿੱਚਣ ਲਈ ਥਾਲੀਆਂ-ਗਿਲਾਸਾਂ ਨਾਲ ਸੰਸਦ 'ਚ ਨਾਟਕ ਕੀਤਾ ਜਾ ਰਿਹਾ ਹੈ।" ਰਿਜਿਜੂ ਨੇ ਦਾਅਵਾ ਕੀਤਾ ਕਿ ਅਜਿਹੇ ਵਤੀਰੇ ਨਾਲ ਇਹ ਲੋਕ ਕਦੇ ਸੱਤਾ 'ਚ ਨਹੀਂ ਆ ਸਕਦੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੂੰ ਸਖ਼ਤ ਲਹਿਜੇ 'ਚ ਕਿਹਾ ਕਿ ਜਦੋਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਬੋਲਦੇ ਨਹੀਂ, ਸਿਰਫ਼ ਗਤੀਰੋਧ ਪੈਦਾ ਕਰਦੇ ਹਨ। ਜਦੋਂ ਵਿਰੋਧੀਆਂ ਨੇ ਆਪਣੇ 8 ਸਾਥੀਆਂ ਦੇ ਮੁਅੱਤਲ ਦਾ ਮੁੱਦਾ ਚੁੱਕਿਆ ਤਾਂ ਸਪੀਕਰ ਨੇ ਦੋ-ਟੁਕ ਜਵਾਬ ਦਿੱਤਾ,"ਜੇ ਸਦਨ ਦੀਆਂ ਮੇਜ਼ਾਂ 'ਤੇ ਚੜ੍ਹੋਗੇ ਤਾਂ ਅਜਿਹੀ ਹੀ ਕਾਰਵਾਈ ਹੋਵੇਗੀ।" ਰੌਲੇ ਕਾਰਨ ਸਵੇਰੇ 11 ਵਜੇ ਕਾਰਵਾਈ ਸ਼ੁਰੂ ਹੋਣ ਦੇ ਮਹਿਜ਼ 3 ਮਿੰਟ ਬਾਅਦ ਹੀ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਅਤੇ ਮੁੜ ਦੁਪਹਿਰ 12:09 ਵਜੇ ਹੰਗਾਮਾ ਨਾ ਥਮਦਾ ਦੇਖ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਟਾਲ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯਾਤਰੀਆਂ ਨੂੰ ਵੱਡਾ ਝਟਕਾ: ਹਵਾਈ ਕਿਰਾਇਆਂ 'ਚ ਹੋ ਗਿਆ ਰਿਕਾਰਡ ਵਾਧਾ, 46,000 ਤੋਂ ਵੱਧ ਉਡਾਣਾਂ ਰੱਦ
NEXT STORY