ਨਵੀਂ ਦਿੱਲੀ (ਭਾਸ਼ਾ)— ਪੱਛਮੀ ਬੰਗਾਲ ਦੀ ਸਰਕਾਰ 'ਤੇ 'ਕੱਟ ਮਨੀ' ਲਏ ਜਾਣ ਦੇ ਦੋਸ਼ਾਂ 'ਤੇ ਬੁੱਧਵਾਰ ਨੂੰ ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਮੈਂਬਰਾਂ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਉਨ੍ਹਾਂ ਨੂੰ ਸ਼ਾਂਤ ਕਰਵਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਥੋਂ ਤਕ ਕਹਿਣਾ ਪਿਆ ਕਿ 'ਸਦਨ ਨੂੰ ਬੰਗਾਲ ਵਿਧਾਨ ਸਭਾ ਨਾ ਬਣਾਉ।' ਦਰਅਸਲ ਭਾਜਪਾ ਦੀ ਲਾਕੇਟ ਚੈਟਰਜੀ ਨੇ ਮੰਗਲਵਾਰ ਨੂੰ ਸਦਨ ਵਿਚ ਸਿਫਰ ਕਾਲ ਦੌਰਾਨ ਦੋਸ਼ ਲਾਇਆ ਸੀ ਕਿ ਪੱਛਮੀ ਬੰਗਾਲ ਵਿਚ ਜਨਮ ਤੋਂ ਲੈ ਕੇ ਮੌਤ ਤਕ ਹਰ ਥਾਂ ਕੱਟ ਮਨੀ ਲਈ ਜਾਂਦੀ ਹੈ। ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਸੂਬਾ ਸਰਕਾਰ 'ਤੇ ਇਸ ਤਰ੍ਹਾਂ ਦਾ ਦੋਸ਼ ਲਾਇਆ ਸੀ, ਜਿਸ ਨੂੰ ਲੈ ਕੇ ਦੋਹਾਂ ਦਲਾਂ ਦੇ ਵਰਕਰਾਂ 'ਚ ਬਹਿਸਬਾਜ਼ੀ ਹੋ ਗਈ ਸੀ।
ਇਸ ਮੁੱਦੇ ਨੂੰ ਰੇਖਾਂਕਿਤ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਦੋਪਾਧਿਆਏ ਨੇ ਬੁੱਧਵਾਰ ਨੂੰ ਸਦਨ 'ਚ ਕਿਹਾ ਕਿ ਭਾਜਪਾ ਮੈਂਬਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ 'ਤੇ ਦੋਸ਼ ਲਾਏ ਜੋ ਇਸ ਸਦਨ ਵਿਚ ਹਾਜ਼ਰ ਨਹੀਂ ਹਨ। ਇਸ ਲਈ ਇਸ ਸੰੰਬੰਧ ਵਿਚ ਆਖੀਆਂ ਗਈਆਂ ਗੱਲਾਂ ਨੂੰ ਸਦਨ ਦੇ ਰਿਕਾਰਡ ਤੋਂ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੇ ਪ੍ਰਸ਼ਨ ਨੂੰ ਸਦਨ ਵਿਚ ਨਹੀਂ ਚੁਕਿਆ ਜਾ ਸਕਦਾ। ਇਸ 'ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਾਰੀ ਕਾਰਵਾਈ ਨੂੰ ਦੇਖਣ ਤੋਂ ਬਾਅਦ ਇਸ ਸੰਬੰਧ ਵਿਚ ਰਿਪੋਰਟ ਦੇ ਦੇਣਗੇ। ਬਿਰਲਾ ਦੇ ਕਹਿਣ ਦੇ ਬਾਵਜੂਦ ਮੈਂਬਰ ਦੇਰ ਤਕ ਇਕ-ਦੂਜੇ 'ਤੇ ਦੋਸ਼ ਲਾਉਂਦੇ ਹੋਏ ਦੇਖੇ ਗਏ। ਜਿਸ ਕਾਰਨ ਬਾਅਦ ਵਿਚ ਸਪੀਕਰ ਨੇ ਇਹ ਵੀ ਕਿਹਾ, ''ਸਦਨ ਨੂੰ ਬੰਗਾਲ ਵਿਧਾਨ ਸਭਾ ਨਾ ਬਣਾਉ।
ਨਹੀਂ ਬਦਲਿਆ ਜਾਵੇਗਾ ਪੱਛਮੀ ਬੰਗਾਲ ਦਾ ਨਾਂ: ਸ਼ਾਹ
NEXT STORY