ਲੰਡਨ— ਲੰਡਨ ਦੇ ਸੈਂਟਰਲ ਹਾਲ ਵੇਸਟਮਿੰਸਟਰ 'ਚ 'ਭਾਰਤ ਕੀ ਬਾਤ, ਸਭ ਕੇ ਸਾਥ' ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਮੋਦੀ ਨੇ ਸਾਲ 2016 'ਚ ਐਲ. ਓ. ਸੀ. ਦੇ ਪਾਰ ਅੰਜਾਮ ਦਿੱਤੇ ਗਏ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅੱਤਵਾਦ ਦਾ ਨਿਰਯਾਤ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਕਰਾਰ ਜਵਾਬ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਕਿਸੇ ਨੇ ਅੱਤਵਾਦੀ ਦੇ ਨਿਰਯਾਤ ਦੀ ਫੈਕਟਰੀ ਲਗਾ ਲਈ ਹੋਵੇ ਅਤੇ ਸਾਡੇ 'ਤੇ ਪਿੱਛੇ ਤੋਂ ਹਮਲੇ ਦੀ ਕੋਸ਼ਿਸ਼ ਕਰਦਾ ਹੈ ਤਾਂ ਮੋਦੀ ਉਸ ਦੀ ਭਾਸ਼ਾ 'ਚ ਜਵਾਬ ਦੇਣਾ ਜਾਣਦਾ ਹੈ।
ਭਾਰਤ ਬਦਲ ਗਿਆ ਹੈ ਪੁਰਾਣੇ ਤੌਰ ਤਰੀਕਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਇਸ ਸਮਾਰੋਹ 'ਚ ਇਕ ਵਿਅਕਤੀ ਨੇ ਜਦੋਂ ਸਰਜੀਕਲ ਸਟ੍ਰਾਈਕ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਅੱਤਵਾਦ ਦਾ ਨਿਰਯਾਤ ਪਸੰਦ ਹੈ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਬਦਲ ਗਿਆ ਹੈ ਅਤੇ ਉਨ੍ਹਾਂ ਦੇ ਪੁਰਾਣੇ ਤੌਰ-ਤਰੀਕਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਸਾਂਤੀ 'ਚ ਯਕੀਨ ਰੱਖਦੇ ਹਾਂ ਪਰ ਅਸੀਂ ਅੱਤਵਾਦ ਨੂੰ ਨਿਰਯਾਤ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਉਨ੍ਹਾਂ ਨੂੰ ਕਰਾਰਾ ਜਵਾਬ ਦੇਵਾਂਗੇ ਅਤੇ ਉਸ ਭਾਸ਼ਾ 'ਚ ਦੇਵਾਂਗੇ ਜਿਸ ਨੂੰ ਉਹ ਸਮਝਦਾ ਹੈ। ਅੱਤਵਾਦ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।
ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕਰ ਰਹੀ ਹੈ ਹਰ ਸੰਭਵ ਕੋਸ਼ਿਸ਼ : ਮਹਿਬੂਬਾ
NEXT STORY