ਨਵੀਂ ਦਿੱਲੀ— ਬੁਢਾਪਾ ਨਾ ਸਿਰਫ ਚਿਹਰੇ 'ਤੇ ਝੁਰੜੀਆਂ ਲਿਆਉਂਦਾ ਹੈ ਸਗੋਂ ਹਰ ਇਕ ਦਿਨ ਨਵੀਆਂ-ਨਵੀਆਂ ਚੁਣੌਤੀਆਂ ਲੈ ਕੇ ਵੀ ਆਉਂਦਾ ਹੈ। ਇਕੱਲਾਪਨ ਉਨ੍ਹਾਂ ਨੂੰ ਸਭ ਤੋਂ ਵੱਧ ਸਤਾਉਂਦਾ ਹੈ, ਉਹ ਗੱਲ ਕਰਨ ਲਈ ਤਰਸਦੇ ਹਨ ਅਤੇ ਆਪਣੇ ਬੱਚਿਆਂ ਦਾ ਰਾਹ ਤੱਕਦੇ ਹਨ। ਨਿਰਾਸ਼ਾ ਉਨ੍ਹਾਂ ਨੂੰ ਇੰਨੀ ਤੰਗ ਕਰਦੀ ਹੈ ਕਿ ਉਨ੍ਹਾਂ ਦਾ 77 ਫੀਸਦੀ ਸਮਾਂ ਘਰ ਤੋਂ ਬਾਹਰ ਬੀਤਦਾ ਹੈ ਤਾਂ ਕਿ ਕਿਸੇ ਨਾਲ ਗੀੱਲ ਹੋ ਜਾਵੇ, ਕੋਈ ਉਨ੍ਹਾਂ ਦੀ ਗੱਲ ਸੁਣ ਲਵੇ ਅਤੇ ਗੱਪਾਂ ਮਾਰ ਲਵੇ।
'ਜੁਗ ਜੁਗ ਜੀਓ' ਨਾਂ ਨਾਲ ਹੋਏ ਇਸ ਸਰਵੇ 'ਚ ਇਕੱਲੇਪਨ 'ਚ ਜੀ ਰਹੇ ਬਜ਼ੁਰਗਾਂ ਦੀ ਇਹ ਸੱਚਾਈ ਸਾਹਮਣੇ ਆਈ ਹੈ। ਸਰਵੇ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਹਨ ਕਿਉਂਕਿ ਬਜ਼ੁਰਗਾਂ ਨੂੰ ਸਭ ਤੋਂ ਵੱਧ ਇਕੱਲਾਪਨ ਸਤਾਉਂਦਾ ਹੈ ਜਦੋਂ ਕਿ ਉਨ੍ਹਾਂ ਬੱਚਿਆਂ ਨੂੰ ਲਗਦਾ ਹੈ ਕਿ ਫਿਜ਼ੀਕਲ ਹੈਲਥ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਬੱਚੇ ਆਪਣੇ ਮਾਤਾ-ਪਿਤਾ ਦੀ ਲੋੜ ਹੀ ਨਹੀਂ ਸਮਝ ਪਾ ਰਹੇ ਅਤੇ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਬੱਚਿਆਂ ਦਾ ਸੋਚਣਾ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਵਧੇਰੇ ਸਮਾਂ ਆਰਾਮ ਕਰਦੇ ਹੋਏ ਬੀਤਦਾ ਹੈ ਜਦੋਂ ਕਿ 4.8ਫੀਸਦੀ ਬਜ਼ੁਰਗਾਂ ਨੇ ਹੀ ਆਰਾਮ ਦੀ ਗੱਲ ਸਵੀਕਾਰ ਕੀਤੀ।
ਨੋਟਬੰਦੀ ਦੇ ਬਾਅਦ ਬੈਂਕਾਂ ਦੇ 3.16 ਲੱਖ ਕਰੋੜ ਰੁਪਏ ਡੁੱਬੇ : ਰਾਹੁਲ ਗਾਂਧੀ
NEXT STORY