ਜਲੰਧਰ, (ਇੰਟ.)- ਕੋਰੋਨਾ ਕਾਲ ਖਤਮ ਹੋਣ ਦੇ ਬਾਵਜੂਦ ਕਈ ਪੱਛਮੀ ਦੇਸ਼ਾਂ ’ਚ ਕੋਵਿਡ ਇਨਫੈਕਸ਼ਨ ਅਜੇ ਵੀ ਜਾਰੀ ਹੈ। ਇਸ ਨਾਲ ਗੰਭੀਰ ਤੌਰ ’ਤੇ ਇਨਫੈਕਟਿਡ ਲੋਕਾਂ ’ਚ ਲਾਂਗ ਕੋਵਿਡ ਦਾ ਜੋਖਮ 10 ਫੀਸਦੀ ਬਣਿਆ ਰਹਿੰਦਾ ਹੈ। ਹਾਲ ਹੀ ’ਚ ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਲਾਂਗ ਕੋਵਿਡ ਦੇ ਮਰੀਜ਼ਾਂ ’ਚ ਬ੍ਰੇਨ ਫਾਗ ਬੀਮਾਰੀ ਦੇ ਲੱਛਣ ਪ੍ਰਮੁੱਖਤਾ ਨਾਲ ਹੋ ਸਕਦੇ ਹਨ। ਲਾਂਗ ਕੋਵਿਡ ਦੇ ਕਈ ਮਰੀਜ਼ਾਂ ’ਚ ਇਹ ਪ੍ਰੇਸ਼ਾਨੀ ਦੇਖੀ ਜਾ ਰਹੀ ਹੈ।
ਕੀ ਹੈ ਲਾਂਗ ਕੋਵਿਡ
ਕੋਵਿਡ-19 ਤੋਂ ਇਨਫੈਕਟਿਡ ਕਿਸੇ ਵੀ ਵਿਅਕਤੀ ਨੂੰ ਲਾਂਗ ਕੋਵਿਡ ਹੋ ਸਕਦਾ ਹੈ। ਇਹ ਵਧੇਰੇ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ, ਜਿਨ੍ਹਾਂ ’ਚ ਗੰਭੀਰ ਕੋਵਿਡ-19 ਦੇ ਲੱਛਣ ਸਨ, ਖਾਸ ਤੌਰ ’ਤੇ ਉਹ ਲੋਕ ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਹੋਣਾ ਪਿਆ ਸੀ। ਜਿਨ੍ਹਾਂ ਲੋਕਾਂ ਨੇ ਕੋਵਿਡ-19 ਇਨਫੈਕਸ਼ਨ ਦੌਰਾਨ ਜਾਂ ਉਸ ਪਿੱਛੋਂ ਮਲਟੀ ਸਿਸਟਮ ਇੰਫਲੇਮੇਟਰੀ ਸਿੰਡ੍ਰੋਮ ਦਾ ਅਨੁਭਵ ਕੀਤਾ ਹੈ, ਉਨ੍ਹਾਂ ’ਚ ਲਾਂਗ ਕੋਵਿਡ ਹੋਣ ਦਾ ਖਤਰਾ ਵਧ ਸਕਦਾ ਹੈ। ਬੀਮਾਰੀ ਤੋਂ ਪੀੜਤ ਲੋਕਾਂ ਅਤੇ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ’ਚ ਲਾਂਗ ਕੋਵਿਡ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਨੂੰ ਕਈ ਵਾਰ ਕੋਵਿਡ-19 ਹੋਇਆ ਹੋਵੇ, ਉਨ੍ਹਾਂ ਨੂੰ ਵੀ ਲਾਂਗ ਕੋਵਿਡ ਸਮੇਤ ਸਿਹਤ ਨਾਲ ਜੁੜੀਆਂ ਦੂਜੀਆਂ ਸਮੱਸਿਆਵਾਂ ਹੋਣ ਦਾ ਖਤਰਾ ਵੱਧ ਹੁੰਦਾ ਹੈ।
ਇਹ ਵੀ ਪੜ੍ਹੋ- ਦੂਰਸੰਚਾਰ ਵਿਭਾਗ ਨੇ ਮੋਬਾਇਲ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਇਕ ਗਲਤੀ ਪਵੇਗੀ ਮਹਿੰਗੀ
ਕੀ ਹੈ ਬ੍ਰੇਨ ਫਾਗ
ਬ੍ਰੇਨ ਫਾਗ ਹੋਣ ’ਤੇ ਵਿਅਕਤੀ ਦੀ ਯਾਦਦਾਸ਼ਤ ਘੱਟ ਹੋਣ ਲੱਗਦੀ ਹੈ। ਕੰਮ ’ਤੇ ਸਹੀ ਢੰਗ ਨਾਲ ਧਿਆਨ ਕੇਂਦਰਿਤ ਨਹੀਂ ਹੁੰਦਾ। ਕਿਸੇ ਕੰਮ ’ਚ ਧਿਆਨ ਲਾਉਣ ’ਚ ਵੀ ਪ੍ਰੇਸ਼ਾਨੀ ਹੁੰਦੀ ਹੈ। ਕੋਵਿਡ ਮਹਾਮਾਰੀ ਪਿੱਛੋਂ ਬ੍ਰੇਨ ਫਾਗ ਦੇ ਮਾਮਲੇ ਕਾਫੀ ਵਧ ਗਏ ਹਨ। ਬ੍ਰੇਨ ਫਾਗ ਇਕ ਨਿਊਰੋਲਾਜੀਕਲ ਡਿਸਆਰਡਰ ਹੈ। ਇਸ ਬੀਮਾਰੀ ’ਚ ਬ੍ਰੇਨ ਦੇ ਫੰਕਸ਼ਨ ਠੀਕ ਢੰਗ ਨਾਲ ਕੰਮ ਨਹੀਂ ਕਰਦੇ।
ਅਧਿਐਨ ’ਚ ਪਾਈ ਗਈ ਬੌਧਿਕ ਗਿਰਾਵਟ
ਅਮਰੀਕਾ ’ਚ ਸਟੋਰੀ ਬੁਰਕ ਯੂਨੀਵਰਸਿਟੀ ਦੇ ਇਕ ਤਾਜ਼ਾ ਅਧਿਐਨ ’ਚ ਕੋਵਿਡ ਤੋਂ ਬਾਅਦ ਕੁਝ ਲੋਕਾਂ ’ਚ ਅਹਿਮ ਬੌਧਿਕ ਗਿਰਾਵਟ ਦੀ ਪਛਾਣ ਕੀਤੀ ਗਈ ਹੈ। ਇਹ ਵਿਸ਼ੇਸ਼ ਤੌਰ ’ਤੇ ਲਾਂਗ ਕੋਵਿਡ ਵਾਲੇ ਲੋਕਾਂ ’ਚ ਪਾਇਆ ਗਿਆ ਹੈ। ਅਧਿਐਨ ਮੁਤਾਬਕ ਯੂ. ਕੇ. ਬਾਇਓ ਬੈਂਕ ’ਚ ਐੱਮ.ਆਰ.ਆਈ. ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕੋਵਿਡ-19 ਤੋਂ ਬਾਅਦ ਕੁਝ ਲੋਕਾਂ ਦੇ ਦਿਮਾਗ ਦੇ ਕੁਝ ਹਿੱਸੇ ਸੁੰਗੜ ਗਏ ਸਨ। ਇਸੇ ਸੰਦਰਭ ’ਚ ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਆਸਟ੍ਰੇਲੀਆ ਦੀ ਮੈਕਵੇਰੀ ਯੂਨੀਵਰਸਿਟੀ ਦੇ ਖੋਜੀਆਂ ਨੇ ਹੇਲਸਿੰਕੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਹਾਲ ਹੀ ’ਚ ਕੁਝ ਹੈਰਾਨ ਕਰਨ ਵਾਲੀ ਖੋਜ ਕੀਤੀ ਹੈ, ਜਿਸ ਦੇ ਨਤੀਜੇ ‘ਐਡਵਾਂਸ ਜਨਰਲ’ ’ਚ ਛਪੇ ਸਨ।
ਇਹ ਵੀ ਪੜ੍ਹੋ- AI ਨਾਲ ਵੀਡੀਓ ਬਣਾਉਣ ਵਾਲੇ ਹੋ ਜਾਣ ਸਾਵਧਾਨ! YouTube ਚੁੱਕਣ ਜਾ ਰਿਹੈ ਵੱਡਾ ਕਦਮ
ਇੰਝ ਕੀਤਾ ਗਿਆ ਅਧਿਐਨ
ਮਨੁੱਖੀ ਦਿਮਾਗ ਦੀ ਵਿਸ਼ੇਸ਼ ਪ੍ਰਯੋਗਸ਼ਾਲਾ ’ਚ ਅਧਿਐਨਕਰਤਾਵਾਂ ਨੇ ਪਾਇਆ ਕਿ ਸਾਰਸ-ਐੱਮਕੋਵ-2 ਵਾਇਰਸ ਦੇ ਇਨਫੈਕਸ਼ਨ ਦੇ ਕਾਰਨ ਵੱਖ-ਵੱਖ ਦਿਮਾਗੀ ਕੋਸ਼ਿਕਾਵਾਂ ਇਕੱਠੀਆਂ ਜੁੜ ਗਈਆਂ ਸਨ। ਅਧਿਐਨ ’ਚ ਕਿਹਾ ਗਿਆ ਹੈ ਕਿ ਇਹ ਦੋ ਨਿਊਰਾਨ, ਦੋ ਗਿਲਯਾਲ ਕੋਸ਼ਿਕਾਵਾਂ ਦਰਮਿਆਨ ਜਾਂ ਇਕ ਨਿਊਰਾਨ ਅਤੇ ਇਕ ਗਲਿਆਲ ਕੋਸ਼ਿਕਾ ਦਰਮਿਆਨ ਹੋ ਸਕਦਾ ਹੈ। ਇਸ ’ਚੋਂ ਦੋ ਤੋਂ ਵੱਧ ਕੋਸ਼ਿਕਾਵਾਂ ਵੀ ਸ਼ਾਮਲ ਹੋ ਸਕਦੀਆਂ ਹਨ। ਕੋਸ਼ਿਕਾਵਾਂ ’ਚ ਕੈਲਸ਼ੀਅਮ ਆਇਨਾਂ ਦੇ ਪ੍ਰਵਾਹ ਨੂੰ ਮਾਪ ਕੇ ਅਧਿਐਨ ’ਚ ਇਹ ਪਾਇਆ ਗਿਆ ਕਿ ਇਸ ਪ੍ਰਕਿਰਿਆ ਦੇ ਕਾਰਨ ਦਿਮਾਗ ’ਚ ਸੰਚਾਰ ਪ੍ਰਭਾਵਿਤ ਹੋ ਸਕਦਾ ਹੈ। ਅਧਿਐਨਕਰਤਾਵਾਂ ਨੇ ਇਹ ਵੀ ਪਾਇਆ ਕਿ ਇਹ ਕੋਸ਼ਿਕਾਵਾਂ ਮਰੀਆਂ ਨਹੀਂ, ਸਗੋਂ ਜ਼ਿੰਦਾ ਸਨ।
ਅਧਿਐਨ ’ਤੇ ਮਾਹਿਰਾਂ ਦੀ ਰਾਏ
ਹਾਲਾਂਕਿ ਅਧਿਐਨ ਨੂੰ ਲੈ ਕੇ ਰਾਸ਼ਟਰੀ ਆਈ. ਐੱਮ. ਏ. ਕੋਵਿਡ ਟਾਸਕ ਫੋਰਸ ਦੇ ਸਹਿ-ਪ੍ਰਧਾਨ ਰਾਜੀਵ ਜੈਦੇਵਨ ਦਾ ਕਹਿਣਾ ਹੈ ਕਿ ਲਾਂਗ ਕੋਵਿਡ ਦੇ ਮੁੜ ਅੰਦਾਜ਼ੇ ਦਾ ਅਧਿਐਨ ਕੀਤਾ ਜਾ ਰਿਹਾ ਹੈ। ਕੋਵਿਡ ਤੋਂ ਕੁਝ ਵਿਅਕਤੀ ਕਈ ਮਹੀਨਿਆਂ ਬਾਅਦ ਠੀਕ ਹੋ ਜਾਂਦੇ ਹਨ, ਵੱਡੀ ਗਿਣਤੀ ’ਚ ਲੋਕਾਂ ਲਈ ਇਹ ਨਜ਼ਰੀਆ ਘੱਟ ਆਸ਼ਾਵਾਦੀ ਰਿਹਾ ਹੈ। ਮਨੁੱਖ ਲਈ ਪਹਿਲਾਂ ਤੋਂ ਅਣਜਾਣ ਇਕ ਬਿਲਕੁਲ ਨਵੀਂ ਬੀਮਾਰੀ ਹੋਣ ਕਾਰਨ ਕੋਵਿਡ-19 ਬਾਰੇ ਗਿਆਨ ਵਿਕਸਤ ਹੁੰਦਾ ਰਹੇਗਾ।
ਇਹ ਵੀ ਪੜ੍ਹੋ- ਸਰਕਾਰ ਨੇ ਗੂਗਲ ਕ੍ਰੋਮ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਕਿਹਾ- ਤੁਰੰਤ ਕਰੋ ਇਹ ਕੰਮ
ਇੰਡੀਗੋ ਦੀ ਉਡਾਣ 'ਚ ਸਵਾਰ ਨਸ਼ੇ 'ਚ ਟੱਲੀ ਯਾਤਰੀ ਨੇ ਚਾਲਕ ਦਲ ਨਾਲ ਕੀਤੀ ਬਦਸਲੂਕੀ
NEXT STORY