ਗੈਜੇਟ ਡੈਸਕ- ਜੇਕਰ ਤੁਸੀਂ ਵੀ ਆਪਣੇ ਲੈਪਟਾਪ ਜਾਂ ਕੰਪਿਊਟਰ 'ਚ ਗੂਗਲ ਕ੍ਰੋਮ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਭਾਰਤੀ ਕੰਪਿਊਟਰ ਰਿਸਪਾਂਸ ਟੀਮ (CERT-IN) ਨੇ ਗੂਗਲ ਕ੍ਰੋਮ ਦੇ 119.0.6045.12 ਅਤੇ ਇਸਤੋਂ ਪਹਿਲਾਂ ਵਾਲੇ ਵਰਜ਼ਨ ਨੂੰ ਇਸਤੇਮਾਲ ਕਰਨ ਤੋਂ ਮਨਾ ਕੀਤਾ ਹੈ। CERT-IN ਦੀ ਇਹ ਚਿਤਾਵਨੀ ਵਿੰਡੋਜ਼, ਮੈਕਬੁੱਕ ਅਤੇ Linux ਯੂਜ਼ਰਜ਼ ਲਈ ਹੈ।
ਇਹ ਵੀ ਪੜ੍ਹੋ- ਦੂਰਸੰਚਾਰ ਵਿਭਾਗ ਨੇ ਮੋਬਾਇਲ ਯੂਜ਼ਰਜ਼ ਨੂੰ ਦਿੱਤੀ ਵੱਡੀ ਚਿਤਾਵਨੀ, ਇਕ ਗਲਤੀ ਪਵੇਗੀ ਮਹਿੰਗੀ
CERT-IN ਦੀ ਚਿਤਾਵਨੀ 'ਚ ਕਿਹਾ ਗਿਆ ਹੈ ਕਿ ਗੂਗਲ ਕ੍ਰੋਮ ਦੇ ਇਸ ਵਰਜ਼ਨ 'ਚ ਇਕ ਬਗ ਹੈ ਜਿਸਦੀ ਮਦਦ ਨਾਲ ਹੈਕਰ ਤੁਹਾਡੇ ਬ੍ਰਾਊਜ਼ਰ ਨੂੰ ਰਿਮੋਟਲੀ ਕੰਟਰੋਲ ਕਰ ਸਕਦੇ ਹਨ ਅਤੇ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਤੁਹਾਨੂੰ ਮਾਨਸਿਕ ਅਤੇ ਆਰਥਿਕ ਰੂਪ ਨਾਲ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ।
ਇਸ ਬਗ ਦਾ ਫਾਇਦਾ ਚੁੱਕ ਕੇ ਹੈਕਰ ਯੂਜ਼ਰਜ਼ ਦੇ ਸਿਸਟਮ ਦੀ ਪੂਰੀ ਜਾਣਕਾਰੀ ਹਾਸਿਲ ਕਰ ਸਕਦੇ ਨ। ਇਸਤੋਂ ਇਲਾਵਾ ਉਨ੍ਹਾਂ ਦੀ ਲੋਕੇਸ਼ਨ, ਬ੍ਰਾਊਜ਼ਰ ਦੀ ਹਿਸਟਰੀ, ਬ੍ਰਾਊਜ਼ਰ 'ਚ ਸੇਵ ਪਾਸਵਰਡ ਅਤੇ ਬੈਂਕਿੰਗ ਡਿਟੇਲ (ਜੇਕਰ ਸੇਵ ਹੈ ਤਾਂ) ਹਾਸਿਲ ਕਰ ਸਕਦੇ ਹਨ। ਇਸ ਬਗ ਦੀ ਮਦਦ ਨਾਲ ਹੈਕਰ ਕ੍ਰੋਮ ਰਾਹੀਂ ਯੂਜ਼ਰਜ਼ ਨੂੰ ਇਕ ਫਰਜ਼ੀ ਵੈੱਬਸਾਈਟ 'ਤੇ ਲੈ ਜਾ ਸਕਦੇ ਹਨ। ਇਸ ਬਗ ਤੋਂ ਬਚਣ ਦਾ ਇਕ ਹੀ ਰਸਤਾ ਹੈ ਅਤੇ ਉਹ ਇਹ ਹੈ ਕਿ ਤੁਸੀਂ ਤੁਰੰਤ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ ਅਪਡੇਟ ਕਰੋ।
ਇਹ ਵੀ ਪੜ੍ਹੋ- AI ਨਾਲ ਵੀਡੀਓ ਬਣਾਉਣ ਵਾਲੇ ਹੋ ਜਾਣ ਸਾਵਧਾਨ! YouTube ਚੁੱਕਣ ਜਾ ਰਿਹੈ ਵੱਡਾ ਕਦਮ
ਫਰਜ਼ੀ ਹੈ ਮਨਰੇਗਾ 'ਚ ਨੌਕਰੀ ਦੇਣ ਦਾ ਦਾਅਵਾ ਕਰਨ ਵਾਲੀ ਇਹ ਸਾਈਟ, ਸਰਕਾਰ ਨੇ ਜਾਰੀ ਕੀਤਾ ਅਲਰਟ
NEXT STORY