ਨਵੀਂ ਦਿੱਲੀ (ਭਾਸ਼ਾ)- ਮਹਾਭਾਰਤ ਦੇ ਯੁੱਧ ਦੌਰਾਨ ਭਗਵਾਨ ਕ੍ਰਿਸ਼ਨ ਵਲੋਂ ਅਰਜੁਨ ਨੂੰ ਦਿੱਤੀਆਂ ਗਈਆਂ ਸਿੱਖਿਆਵਾਂ ਅਤੇ ਉਨ੍ਹਾਂ ਦਾ ‘ਵਿਰਾਟ ਰੂਪ’ ਦੇਸ਼ ਦੇ 74ਵੇਂ ਗਣਤੰਤਰ ਦਿਵਸ ਪਰੇਡ 'ਚ ਹਰਿਆਣਾ ਵੱਲੋਂ ਕੱਢੀ ਗਈ ਝਾਕੀ ਦੇ ਕੇਂਦਰ ਬਿੰਦੂ ਰਹੇ। ਹਰਿਆਣਾ ਦੀ ਝਾਕੀ ਵਿਚ ਮਹਾਭਾਰਤ ਕਾਲ ਦੀ ਝਲਕ ਦੇਖਣ ਨੂੰ ਮਿਲੀ, ਜਿਸ ਵਿਚ ਰੱਥ 'ਤੇ ਸਵਾਰ ਅਰਜੁਨ ਨੂੰ ਭਗਵਾਨ ਕ੍ਰਿਸ਼ਨ ਗੀਤਾ ਦਾ ਉਪਦੇਸ਼ ਦੇ ਰਹੇ ਹਨ। ਅੱਗੇ ਭਗਵਾਨ ਕ੍ਰਿਸ਼ਨ ਦਾ ਵਿਸ਼ਾਲ ਰੂਪ ਨਜ਼ਰ ਆ ਰਿਹਾ ਹੈ, ਜੋ ਕਿ ਮਿਥਿਹਾਸ ਅਨੁਸਾਰ, ਉਨ੍ਹਾਂ ਦੁਆਰਾ ਅਰਜੁਨ ਨੂੰ ਦਿਖਾਇਆ ਗਿਆ ਸੀ।
ਰੱਖਿਆ ਮੰਤਰਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਝਾਕੀ ਵਿੱਚ ਮਹਾਭਾਰਤ ਕਾਲ ਦੇ ਦ੍ਰਿਸ਼ਾਂ ਨੂੰ ਦਰਸਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਝਾਕੀ ਵਿਚ ਭਗਵਦ ਗੀਤਾ ਦਾ ਉਪਦੇਸ਼ ਵੀ ਦਿੱਤਾ ਜਾ ਰਿਹਾ ਹੈ ਅਤੇ ਮਹਾਭਾਰਤ ਕਾਲ ਦੇ ਕਈ ਦ੍ਰਿਸ਼ਾਂ ਨੂੰ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ। ਹਰ ਸਾਲ ਕੁਰੂਕਸ਼ੇਤਰ, ਹਰਿਆਣਾ 'ਚ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ।
ਜਾਮੀਆ ’ਚ ਬੀ. ਬੀ. ਸੀ. ਦੀ ਡਾਕੂਮੈਂਟਰੀ ਵਿਖਾਉਣ ਦੇ ਐਲਾਨ ਪਿਛੋਂ 70 ਵਿਦਿਆਰਥੀ ਹਿਰਾਸਤ ’ਚ
NEXT STORY