ਗਾਜੀਪੁਰ— ਸ਼ੁੱਕਰਵਾਰ ਨੂੰ ਇਕ ਲੜਕੇ ਨੇ ਇਕ ਤਰਫਾ ਪਿਆਰ 'ਚ ਲੜਕੀ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਖੁਦ ਥਾਣੇ ਜਾ ਕੇ ਸਰੰਡਰ ਵੀ ਕਰ ਦਿੱਤਾ। ਉਸ ਨੇ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦਾ ਸੀ ਅਤੇ ਉਹ ਦੂਜੇ ਲੜਕੇ ਨਾਲ ਗੱਲ ਕਰਦੀ ਸੀ, ਇਸ ਲਈ ਮਾਰ ਦਿੱਤਾ।

ਮਾਮਲਾ ਗਾਜੀਪੁਰ ਦੇ ਦਿਲਦਾਰਨਗਰ ਥਾਣਾ ਖੇਤਰ ਦਾ ਹੈ। ਅਰਚਨਾ ਅਤੇ ਵਿਅਕਤੀ ਰੰਜੀਤ ਦੋਹੇਂ ਇਕ ਹੀ ਪਿੰਡ ਦੇ ਹਨ। ਐਸ.ਓ ਅਖਿਲੇਸ਼ ਤ੍ਰਿਪਾਠੀ ਨੇ ਦੱਸਿਆ ਕਿ ਮ੍ਰਿਤਕਾ ਅਰਚਨਾ 11 ਵੀਂ ਦੀ ਵਿਦਿਆਰਥਣ ਸੀ। ਸਕੂਲ ਤੋਂ ਛੁੱਟੀ ਦੇ ਬਾਅਦ ਉਹ ਛੋਟੀ ਭੈਣ ਨੇਹਾ ਅਤੇ ਪਿੰਡ ਦੀਆਂ 2 ਸਹੇਲੀਆਂ ਨਾਲ ਘਰ ਆ ਰਹੀ ਸੀ। ਰੰਜੀਤ ਨੇ ਰਸਤੇ 'ਚ ਉਸ ਨੂੰ ਜ਼ਬਰਦਸਤੀ ਘਸੀਟ ਕੇ ਨੇੜੇ ਕੇ ਮਕਾਨ 'ਚ ਲੈ ਲਿਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਲੜਕੀਆਂ ਦੇ ਸ਼ੌਰ ਮਚਾਉਣ 'ਤੇ ਸਥਾਨਕ ਲੋਕ ਆਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਰੰਜੀਤ ਚਾਕੂ ਸੁੱਟ ਕੇ ਸਿੱਧਾ ਥਾਣੇ ਪੁੱਜਾ ਅਤੇ ਸਰੰਡਰ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਿਨਾਂ ਲਾਅ ਡਿਗਰੀ ਦੇ 21 ਸਾਲ ਬਣਿਆ ਰਿਹਾ ਮੈਜਿਸਟਰੇਟ, ਹੁਣ ਲੈ ਰਿਹਾ ਪੈਨਸ਼ਨ
NEXT STORY