ਮੁੰਬਈ — ਮੁੰਬਈ ਤੋਂ ਬਾਲੀ ਲਗਜ਼ਰੀ ਕਰੂਜ਼ 'ਚ 10 ਦਿਨ ਦਾ ਯਾਦਗਾਰੀ ਸਫਰ ਦਾ ਤਜਰਬਾ ਜਲਦੀ ਹੀ ਸੱਚ ਸਾਬਤ ਹੋ ਸਕਦਾ ਹੈ। ਜਲ ਸਰੋਤ ਮੰਤਰੀ ਨੇ ਹੁਣੇ ਜਿਹੇ ਇਸ ਦੀ ਘੋਸ਼ਣਾ ਕੀਤੀ ਹੈ।
ਬਹੁਤ ਜਲਦੀ ਮੁੰਬਈ ਤੋਂ ਗੋਆ, ਕੋਚੀ ਅਤੇ ਅੰਡੇਮਾਨ ਦੇ ਰਸਤੇ ਸਿੱਧੇ ਇੰਡੋਨੇਸ਼ੀਆ ਦੇ ਬਾਲੀ ਟਾਪੂ ਤੱਕ ਕਰੂਜ਼ ਸਰਵਿਸ ਸ਼ੁਰੂ ਹੋਣ ਵਾਲੀ ਹੈ। ਜਲ ਸਰੋਤ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਮੁੰਬਈ ਤੋਂ ਗੋਆ ਦੀ ਕਰੂਜ਼ ਯਾਤਰਾ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਬਾਲੀ ਤੱਕ ਕਰੂਜ਼ ਸਰਵਿਸ ਸ਼ੁਰੂ ਕੀਤੀ ਜਾਵੇਗੀ।
ਹੋਣ ਵਾਲਾ ਖਰਚਾ ਅਤੇ ਮਿਲਣ ਵਾਲੀਆਂ ਸੁਵਿਧਾਵਾਂ
ਮੁੰਬਈ ਤੋਂ ਬਾਲੀ ਤੱਕ ਦੀ ਯਾਤਰਾ ਲਈ 7 ਤੋਂ 10 ਦਿਨ ਦਾ ਸਮਾਂ ਲੱਗੇਗਾ ਅਤੇ ਪ੍ਰਤੀ ਵਿਅਕਤੀ 1 ਤੋਂ 1.5 ਲੱਖ ਦਾ ਖਰਚਾ ਆਵੇਗਾ। ਇਸ ਵਿਚ ਖਾਣ-ਪੀਣ ਅਤੇ ਮਨੋਰੰਜਨ ਦਾ ਖਰਚਾ ਵੀ ਸ਼ਾਮਲ ਹੈ, ਪਰ ਸਾਈਟ ਸੀਈਂਗ ਅਤੇ ਹੋਰ ਦੂਸਰੀਆਂ ਸੁਵੀਧਾਵਾਂ ਲਈ ਵੱਖਰੇ ਤੌਰ 'ਤੇ ਅਦਾਇਗੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਲਗਜ਼ਰੀ ਵਿਕਲਪ ਦੀ ਚੋਣ ਕਰਨ 'ਤੇ ਹੋਰ ਪੈਸੇ ਦੇਣੇ ਪੈਣਗੇ। ਹੁਣ ਜੇਕਰ ਤੁਸੀਂ 3 ਸਟਾਰ ਹੋਟਲ ਦੇ ਨਾਲ 7 ਦਿਨ ਦਾ ਬਾਲੀ ਦਾ ਏਅਰ ਟ੍ਰਿਪ ਬੁੱਕ ਕਰਦੇ ਹੋ ਤਾਂ ਪ੍ਰਤੀ ਵਿਅਕਤੀ 85 ਹਜ਼ਾਰ ਰੁਪਏ ਖਰਚਾ ਆਉਂਦਾ ਹੈ।
ਹੁਣ ਭਾਰਤ ਵਿਚ ਹਰ ਸਾਲ 160-200 ਕਰੂਜ਼ ਆਉਂਦੇ ਹਨ। ਅਗਲੇ 5 ਸਾਲਾਂ ਵਿਚ ਇਨ੍ਹਾਂ ਦੀ ਸੰਖਿਆ ਵਧ ਕੇ 1000 ਪਹੁੰਚ ਸਕਦੀ ਹੈ। ਭਵਿੱਖ ਨੂੰ ਦੇਖਦੇ ਹੋਏ ਮੁੰਬਈ 'ਚ 4.5 ਲੱਖ ਵਰਗ ਮੀਟਰ ਦਾ ਕਰੂਜ਼ ਟਰਮਿਨਲ ਬਣਾਇਆ ਜਾ ਰਿਹਾ ਹੈ, ਜਿਹੜਾ ਕਿ ਅਗਲੇ ਸਾਲ ਪੂਰਾ ਹੋ ਜਾਵੇਗਾ।
ਦੇਸ਼ ਦੀ ਸੇਵਾ ਲਈ ਹਮੇਸ਼ਾਂ ਵਚਨਬੱਧ ਰਹਾਂਗਾ: ਅਰਵਿੰਦ ਸੁਬਰਾਮਣੀਅਮ
NEXT STORY