ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਸ਼ਨੀਵਾਰ ਨੂੰ ਸੜਕ ਕਿਨਾਰੇ ਖੜ੍ਹੀ ਇਕ ਕਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਇਕ ਵਧੀਕ ਐਸ.ਪੀ. ਸਮੇਤ 4 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸਬ-ਡਵੀਜ਼ਨਲ ਅਧਿਕਾਰੀ ਸ਼ੇਖਰ ਦੁਬੇ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਘਾਟੀਗਾਂਵ ਵਿਚ ਸਵੇਰੇ ਕਰੀਬ 3 ਵਜੇ ਵਾਪਰੀ।
ਗਵਾਲੀਅਰ ਦੇ ਸਹਾਇਕ ਪੁਲਸ ਸੁਪਰਡੈਂਟ (ASP) ਗਜੇਂਦਰ ਵਰਧਮਾਨ ਜਿਸ ਕਾਰ ਵਿਚ ਆਪਣੀ ਪਤੀ ਅਤੇ ਦੋ ਬੱਚਿਆਂ ਨਾਲ ਬੜਵਾਨੀ ਤੋਂ ਪਰਤ ਰਹੇ ਸਨ, ਦਰਅਸਲ ਰਾਹ 'ਚ ਉਸ ਦਾ ਟਾਇਰ ਪੰਕਚਰ ਹੋ ਗਿਆ। ਜਦੋਂ ਗੱਡੀ ਦਾ ਡਵਾਈਵਰ ਅਤੇ ਪੁਲਸ ਮੁਲਾਜ਼ਮ ਅਜੇ ਟਾਇਰ ਬਦਲ ਰਹੇ ਸਨ ਤਾਂ ਉਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਅਜੇ ਦੀ ਮੌਕੇ ਦੀ ਮੌਤ ਹੋ ਗਈ। ਜਦਕਿ ਵਰਧਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਦਸੇ ਮਗਰੋਂ ਟਰੱਕ ਡਰਾਈਵਰ ਫ਼ਰਾਰ ਹੋ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਖੀ CM ਪੰਜਾਬ ਨੂੰ ਚਿੱਠੀ, NHAI ਦੇ ਪ੍ਰਾਜੈਕਟਾਂ ਨੂੰ ਲੈ ਕੇ ਆਖੀ ਇਹ ਗੱਲ
NEXT STORY