ਪੰਨਾ- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਇਕ ਔਰਤ ਨੂੰ ਉਥਲੀ ਖਾਨ ਦੀ ਖੋਦਾਈ ਦੌਰਾਨ ਚਮਕਦਾਰ 2.08 ਕੈਰੇਟ ਦਾ ਹੀਰਾ ਮਿਲਿਆ ਹੈ। ਇਸ ਹੀਰੇ ਦੀ ਅੰਦਾਜ਼ਨ ਕੀਮਤ 10 ਲੱਖ ਰੁਪਏ ਤੱਕ ਦੱਸੀ ਜਾ ਰਹੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹੀਰਾ ਦਫ਼ਤਰ ਪੰਨਾ ਦੇ ਅਧਿਕਾਰੀ ਅਨੁਪਮ ਸਿੰਘ ਨੇ ਦੱਸਿਆ ਕਿ ਪਿੰਡ ਇੰਟਵਾਕਲਾ ਦੀ ਚਮੇਲੀ ਬਾਈ ਨੂੰ ਹਾਲ ਹੀ ਵਿਚ ਕ੍ਰਿਸ਼ਨਾ ਕਲਿਆਣਪੁਰ ਪੱਟੀ ਦੀ ਉਥਲੀ ਹੀਰਿਆਂ ਦੀ ਖਾਨ ਵਿਚੋਂ 2.08 ਕੈਰਟ ਦਾ ਹੀਰਾ ਮਿਲਿਆ ਹੈ। ਉਸ ਨੇ ਇਹ ਖਾਨ ਲੀਜ਼ (ਪੱਟੇ) 'ਤੇ ਲਈ ਸੀ। ਉਨ੍ਹਾਂ ਦੱਸਿਆ ਕਿ ਔਰਤ ਨੇ ਮੰਗਲਵਾਰ ਨੂੰ ਇਹ ਹੀਰਾ ਇੱਥੋਂ ਦੇ ਹੀਰਾ ਦਫ਼ਤਰ ਵਿਚ ਜਮ੍ਹਾਂ ਕਰਵਾਇਆ।
ਸਿੰਘ ਨੇ ਦੱਸਿਆ ਕਿ ਇਹ ਉੱਜਵਲ ਕਿਸਮ ਦਾ ਹੀਰਾ ਹੈ ਅਤੇ ਇਸ ਦੀ ਅੰਦਾਜ਼ਨ ਕੀਮਤ 10 ਲੱਖ ਰੁਪਏ ਤੱਕ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੀ ਹੀਰਿਆਂ ਦੀ ਨਿਲਾਮੀ ਵਿਚ ਇਸ ਦੀ ਨਿਲਾਮੀ ਕੀਤੀ ਜਾਵੇਗੀ। ਨਿਲਾਮੀ ਤੋਂ ਬਾਅਦ 12 ਫੀਸਦੀ ਰਾਇਲਟੀ ਕੱਟ ਕੇ ਬਾਕੀ ਰਕਮ ਹੀਰਾ ਪ੍ਰਾਪਤ ਕਰਨ ਵਾਲੀ ਔਰਤ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਹੀਰਾ ਹਾਸਲ ਕਰਨ ਵਾਲੀ ਔਰਤ ਦੇ ਪਤੀ ਅਰਵਿੰਦ ਸਿੰਘ ਨੇ ਕਿਹਾ, ''ਹੀਰਿਆਂ ਦੀ ਨਿਲਾਮੀ ਤੋਂ ਮਿਲੇ ਪੈਸਿਆਂ ਨਾਲ ਉਹ ਹੁਣ ਪੰਨਾ 'ਚ ਜ਼ਮੀਨ ਖਰੀਦ ਕੇ ਆਪਣਾ ਘਰ ਬਣਾਵੇਗਾ।''
NIA ਨੇ ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਅਪੀਲ
NEXT STORY