ਖੰਡਵਾ— ਸੱਚ ਹੀ ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾ ਕੇ ਭੇਜਦਾ ਹੈ। ਇਹ ਗੱਲ ਇਕ ਵਾਰ ਫਿਰ ਸੱਚ ਸਾਬਤ ਹੋਈ। ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲੇ ਦੇ ਪੁਨਾਸਾ ਵਾਸੀ ਧਨੇਸ਼ ਨੂੰ ਆਪਣੀ ਹੀ ਲੰਬਾਈ ਦੀ ਲੜਕੀ ਮਿਲ ਗਈ ਅਤੇ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਇਸ ਜੋੜੇ ਦੇ ਮਿਲਣ ਦੇ ਪਿੱਛੇ ਦਿਲਚਸਪ ਵਾਕਿਆ ਜੁੜਿਆ ਹੋਇਆ ਹੈ। ਦਰਅਸਲ ਬੜਵਾਨੀ ਜ਼ਿਲੇ ਦੇ ਰਹਿਣ ਵਾਲਾ ਇਕ ਵਿਅਕਤੀ ਪੁਨਾਸਾ 'ਚ ਆਪਣੇ ਦੋਸਤ ਦੇ ਘਰ ਆਏ ਹੋਏ ਸਨ, ਜਿੱਥੇ ਉਨ੍ਹਾਂ ਨੇ ਧਨੇਸ਼ ਨੂੰ ਦੇਖਿਆ। ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਮਡਵਾਨਾ ਦੀ ਲੜਕੀ ਵੀ ਇੰਨੀ ਹੀ ਲੰਬਾਈ ਦੀ ਹੈ।
ਉਨ੍ਹਾਂ ਨੇ ਆਪਣੇ ਦੋਸਤ ਨਾਲ ਇਹ ਗੱਲ ਸਾਂਝੀ ਕੀਤੀ, ਜਿਸ ਤੋਂ ਬਾਅਦ ਦੋਵੇਂ ਪੱਖ ਵਿਆਹ ਲਈ ਰਾਜ਼ੀ ਹੋ ਗਏ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਵਿਆਹ ਵਿਚ 72 ਪੰਚਾਇਤ ਸਕੱਤਰ ਵੀ ਸ਼ਾਮਲ ਹੋਏ। ਧਨੇਸ਼ ਰਾਜਵੈਧ ਦੀ ਲੰਬਾਈ ਵੀ 36 ਇੰਚ ਹੀ ਹੈ। ਉਹ ਕਾਫੀ ਸਮੇਂ ਤੋਂ ਵਿਆਹ ਲਈ ਲੜਕੀ ਲੱਭ ਰਹੇ ਸਨ ਪਰ ਉਨ੍ਹਾਂ ਦੀ ਲੰਬਾਈ ਜਿੰਨੀ ਕੁੜੀ ਨਹੀਂ ਮਿਲ ਰਹੀ ਸੀ। ਉਹ ਤਾਂ ਧਨੇਸ਼ ਦੀ ਖੁਸ਼ਕਿਸਮਤੀ ਹੈ ਕਿ ਬੜਵਾਨੀ ਜ਼ਿਲੇ ਦੇ ਮਡਵਾਨਾ ਪਿੰਡ ਦਾ ਇਕ ਵਿਅਕਤੀ ਪੁਨਾਸਾ ਆਇਆ ਅਤੇ ਉਨ੍ਹਾਂ ਨੂੰ ਲੜਕੀ ਚੇਤਨਾ ਦਾ ਖਿਆਲ ਆਇਆ। ਲੜਕੀ ਦੇ ਨਾਨਾ ਨੇ ਧਨੇਸ਼ ਅਤੇ ਚੇਤਨਾ ਨੂੰ ਮਿਲਵਾਇਆ। ਦੋਹਾਂ ਨੇ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ, ਜਿਸ ਤੋਂ ਬਾਅਦ ਦੋਵੇਂ ਪਰਿਵਾਰ ਰਾਜ਼ੀ ਹੋ ਗਏ। 12 ਮਾਰਚ ਨੂੰ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ।
ਧਨੇਸ਼ ਰਾਜਵੈਧ ਪੁਨਾਸਾ ਜ਼ਿਲੇ 'ਚ ਸੀ. ਐੱਮ. ਹੈਲਪਲਾਈਨ ਅਤੇ ਜਨ ਸੁਣਵਾਈ ਦਾ ਕੰਮ ਕਰਦੇ ਹਨ। ਕੰਪਿਊਟਰ ਸਮੇਤ ਹੋਰ ਗਿਆਨ ਹੋਣ ਨਾਲ ਉਹ ਪੰਚਾਇਤ ਸਕੱਤਰਾਂ ਦੀ ਮਦਦ ਕਰ ਕੇ ਉਨ੍ਹਾਂ ਦੇ ਕੰਮ ਆਸਾਨੀ ਨਾਲ ਨਿਪਟਾ ਦਿੰਦੇ ਹਨ। ਲੰਬੇ ਸਮੇਂ ਤੋਂ ਸੇਵਾ ਦੇਣ ਕਾਰਨ ਉਹ ਸਾਰਿਆਂ ਦੇ ਪਸੰਦੀਦਾ ਬਣ ਗਏ। ਇਸ ਕਾਰਨ ਉਨ੍ਹਾਂ ਦੇ ਵਿਆਹ ਵਿਚ ਸਾਰੇ 72 ਪੰਚਾਇਤਾਂ ਦੇ ਸਕੱਤਰ ਸ਼ਾਮਲ ਹੋਏ। ਧਨੇਸ਼ ਨੇ ਹਿੰਦੀ ਵਿਚ ਐੱਮ. ਏ. ਕਰਨ ਤੋਂ ਬਾਅਦ ਬੀ. ਐੱਡ ਅਤੇ ਪੀ. ਜੀ. ਡੀ. ਸੀ. ਏ. ਦਾ ਕੋਰਸ ਕੀਤਾ ਹੈ। ਉੱਥੇ ਹੀ ਚੇਤਨਾ ਅਰਥਸ਼ਾਸਤਰ ਵਿਚ ਐੱਮ. ਏ. ਕਰਨ ਤੋਂ ਬਾਅਦ ਪੇਂਡੂ ਰੁਜ਼ਗਾਰ ਮਿਸ਼ਨ 'ਚ ਸਮੂਹ ਨੂੰ ਸਿਖਲਾਈ ਦੇਣ ਦਾ ਕੰਮ ਕਰਦੀ ਹੈ।
ਪ੍ਰਦੂਸ਼ਣ ਫੈਲਾਉਣ ਦੇ ਨਾਲ ਆਕਸੀਜਨ ਨੂੰ ਵੀ ਤੇਜ਼ੀ ਨਾਲ ਨਿਗਲ ਰਹੇ ਹਨ ਵਾਹਨ
NEXT STORY