ਨਿਵਾਰੀ— ਮੱਧ ਪ੍ਰਦੇਸ਼ ਦੇ ਨਿਵਾਰੀ ਜ਼ਿਲੇ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇਕ ਛੋਟੇ ਪੁਲ ਤੋਂ ਲੰਘ ਰਹੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਹ ਨਦੀ 'ਚ ਜਾ ਡਿੱਗੀ। ਕਾਰ 'ਚ ਸਵਾਰ ਸਾਰੇ ਲੋਕਾਂ ਨੂੰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਨਿਵਾਰੀ ਜ਼ਿਲੇ ਦੇ ਓਰਛਾ 'ਚ ਛੋਟੇ ਪੁਲ ਤੋਂ ਲੰਘ ਰਹੀ ਇਕ ਕਾਰ ਸਾਹਮਣੇ ਤੋਂ ਆ ਰਹੇ ਇਕ ਆਟੋ ਨਾਲ ਟਕਰਾ ਕੇ ਨਦੀ 'ਚ ਜਾ ਡਿੱਗੀ। ਪ੍ਰਾਪਤ ਜਾਣਕਾਰੀ ਅਨੁਸਾਰ 5 ਲੋਕ ਸਵਾਰ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਲੋਕਾਂ ਨੇ ਤੁਰੰਤ ਗਤੀਵਿਧੀ ਦਿਖਾਉਂਦੇ ਹੋਏ ਨਦੀ 'ਚ ਛਾਲ ਮਾਰ ਦਿੱਤੀ ਅਤੇ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਦੀ ਇਹ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
ਬਿਹਾਰ : ਚਾਚੇ ਨੇ ਔਲਾਦ ਦੇ ਚਾਅ 'ਚ ਦਿੱਤੀ ਭਤੀਜੇ ਦੀ ਬਲੀ
NEXT STORY