ਸਾਗਰ— ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਰਾਹਤਗੜ੍ਹ ਥਾਣਾ ਖੇਤਰ 'ਚ ਅੱਜ ਯਾਨੀ ਸੋਮਵਾਰ ਸਵੇਰੇ ਇਕ ਵਿਵਾਦ ਦੌਰਾਨ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜਿਉਂਦੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ 'ਚ ਇਕ ਬੱਚੇ ਸਮੇਤ ਪਰਿਵਾਰ ਦੇ ਚਾਰ ਲੋਕ ਝੁਲਸ ਗਏ, ਜਿਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਸੂਤਰਾਂ ਅਨੁਸਾਰ ਸੀਹੋਰਾ ਪਿੰਡ ਦੇ ਕਾਲੂਰਾਮ ਨਾਮੇਦਵ ਦੇ ਪੋਤੇ ਦਾ ਐਤਵਾਰ ਰਾਤ ਜਨਮ ਦਿਨ ਦਾ ਪ੍ਰੋਗਰਾਮ ਸੀ, ਜਿਸ 'ਚ ਕਾਲੂਰਾਮ ਦੇ ਬੇਟੇ ਦੇ ਦੇ ਸਹੁਰੇ ਪੱਖ ਦੇ ਲੋਕ ਆਏ ਸਨ।
ਇਸ ਤੋਂ ਬਾਅਦ ਸਵੇਰੇ ਕਾਲੂਰਾਮ ਦੀ ਨੂੰਹ ਨੂੰ ਪੇਕੇ ਲਿਜਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸੇ ਵਿਵਾਦ 'ਚ ਕਾਲੂਰਾਮ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜਿਉਂਦੇ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ ਕਾਲੂਰਾਮ, ਉਸ ਦਾ ਬੇਟਾ ਸਚਿਨ ਅਤੇ 2 ਹੋਰ ਲੋਕ ਝੁਲਸ ਗਏ। ਸਾਰਿਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸਹੁਰੇ ਪੱਖ ਦੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
JNU ਹਿੰਸਾ 'ਤੇ ਬੋਲੇ ਓਵੈਸੀ- 'ਦਿੱਲੀ ਪੁਲਸ ਨੇ ਕਰਵਾਈ ਨਕਾਬਪੋਸ਼ਾਂ ਦੀ ਐਂਟਰੀ'
NEXT STORY