ਸ਼ਓਪੁਰ- ਮੱਧ ਪ੍ਰਦੇਸ਼ ਦੇ ਸ਼ਓਪੁਰ ਜ਼ਿਲੇ ਦੇ ਵੀਰਪੁਰ ਥਾਣਾ ਖੇਤਰ ਦੇ ਧੌਰੇਟ ਸਰਕਾਰ ਦੇ ਜੰਗਲ 'ਚ 10 ਦਿਨਾਂ ਤੋਂ ਲਾਪਤਾ ਇਕ ਨੌਜਵਾਨ ਦਾ ਕੰਕਾਲ ਬਰਾਮਦ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਸੰਤੋਸ਼ ਸ਼ਿਵਹਰੇ (22) ਪਿਛਲੇ 10 ਦਿਨਾਂ ਤੋਂ ਘਰੋਂ ਲਾਪਤਾ ਸੀ, ਜਿਸ ਦੀ ਲਾਸ਼ ਕੰਕਾਲ ਦੇ ਰੂਪ 'ਚ ਵੀਰਵਾਰ ਸ਼ਾਮ ਸੰਘਣੇ ਜੰਗਲ ਤੋਂ ਪੁਲਸ ਨੇ ਬਰਾਮਦ ਕੀਤੀ ਹੈ। ਕੰਕਾਲ 'ਤੇ ਉਸ ਦੇ ਕੱਪੜਿਆਂ ਦੀ ਪਛਾਣ ਪਰਿਵਾਰ ਵਾਲਿਆਂ ਨੇ ਕੀਤੀ ਹੈ। ਸੰਭਾਵਨਾ ਹੈ ਕਿ ਜੰਗਲ ਤੋਂ ਭਟਕਣ ਨਾਲ ਪਾਣੀ ਦੀ ਪਿਆਸ ਕਾਰਨ ਉਸ ਦੀ ਮੌਤ ਹੋਈ ਹੋਵੇਗੀ।
ਪੁਲਸ ਇਸ ਕੰਕਾਲ ਦਾ ਡੀ.ਐੱਨ.ਏ. ਕਰਵਾ ਰਹੀ ਹੈ। ਉੱਥੇ ਹੀ ਵੀਰਵਾਰ ਨੂੰ ਇਕ ਹੋਰ ਘਟਨਾ 'ਚ ਮਾਨਪੁਰ ਥਾਣੇ ਦੇ ਇਚਨਾਖੇਡਲੀ ਪਿੰਡ 'ਚ ਔਰਤ ਸੰਜੂ ਗੁੱਜਰ (28) ਦੀ ਲਾਸ਼ ਉਸ ਦੀ ਸਹੁਰੇ ਘਰ ਸ਼ੱਕੀ ਹਾਲਤ 'ਚ ਮਿਲੀ ਹੈ। ਪੁਲਸ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।
ਕੋਰੋਨਾ ਸੰਕਟ ਦੌਰਾਨ ਖੁੱਲ੍ਹੇ ਭਗਵਾਨ ਬਦਰੀਨਾਥ ਦੇ ਕਿਵਾੜ
NEXT STORY