ਸ਼ਾਹਜਹਾਂਪੁਰ— ਆਪਣੀ ਗੁਣਵੱਤਾ ਨੂੰ ਲੈ ਕੇ ਪਹਿਲੇ 'ਚ ਸਵਾਲਾਂ ਨਾਲ ਘਿਰੀ ਰਹੀ ਨੈਸਲੇ ਦੀ ਲੋਕਪ੍ਰਿਯ ਬ੍ਰਾਂਡ 'ਮੈਗੀ' ਤਾਜ਼ਾ ਜਾਂਚ 'ਚ ਇਕ ਵਾਰ ਫਿਰ ਨਾਕਾਮ ਸਾਬਿਤ ਹੋਈ ਹੈ। ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦੇ ਹੋਏ ਨੈਸਲੇ ਕੰਪਨੀ ਸਮੇਤ ਡਿਸਟ੍ਰੀਬਿਊਟਰ ਅਤੇ ਵਿਕਰੇਤਾਵਾਂ 'ਤੇ 62 ਲੱਖ ਦਾ ਜ਼ੁਰਮਾਨਾ ਲਗਾਇਆ ਹੈ। ਮੈਗੀ ਸੈਂਪਲ ਫੇਲ ਹੋਣ 'ਤੇ 45 ਲੱਖ ਦਾ ਜ਼ੁਰਮਾਨਾ ਨੈਸਲੇ ਕੰਪਨੀ 'ਤੇ ਲਗਾਇਆ ਗਿਆ ਹੈ ਜਦਕਿ ਡਿਸਟ੍ਰੀਬਿਊਟਰ ਸਮੇਤ 6 ਵਿਕਰੇਤਾਵਾਂ ਸਮੇਤ 17 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਪਿਛਲੇ ਸਾਲ ਨਵੰਬਰ 'ਚ ਪੂਰੇ ਜ਼ਿਲੇ 'ਚ ਛਾਪੇਮਾਰੀ ਕਰਕੇ ਮੈਗੀ ਦੇ ਸੈਂਪਲ ਲਏ ਗਏ ਸੀ। ਸੈਂਪਲ ਫੇਲ ਹੋਣ 'ਤੇ ਕੋਰਟ 'ਚ ਚਲੇ ਕੇਸ 'ਚ ਸਾਰੇ ਸਬੂਤਾਂ ਦੇ ਆਧਾਰ 'ਤੇ ਜ਼ਿਲਾ ਮੈਜਿਸਟ੍ਰੇਟ ਜਿਤੇਂਦਰ ਸ਼ਰਮਾ ਨੇ ਸਖ਼ਤ ਕਾਰਵਾਈ ਕਰਦੇ ਹੋਏ 62 ਲੱਖ ਦਾ ਜ਼ੁਰਮਾਨਾ ਲਗਾ ਦਿੱਤਾ। ਪ੍ਰਦੇਸ਼ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਨਾਲ ਵਪਾਰੀਆਂ 'ਚ ਹੱਲਚੱਲ ਮਚ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮੈਗੀ ਸੈਂਪਲ ਦੀ ਜਾਂਚ 'ਚ ਏਸ਼ ਦੀ ਮਾਤਰਾ ਇਕ ਹੋਣੀ ਚਾਹੀਦੀ ਸੀ ਪਰ ਇਹ ਮਾਤਰਾ ਤਿੰਨ ਗੁਣਾ ਜ਼ਿਆਦਾ ਪਾਈ ਗਈ। ਜ਼ਿਲਾ ਅਧਿਕਾਰੀ ਨੇ ਦੱਸਿਆ ਕਿ ਮੈਗੀ ਬੱਚੇ ਜ਼ਿਆਦਾ ਖਾਂਦੇ ਹਨ, ਏਸ਼ ਦੀ ਜ਼ਿਆਦਾ ਮਾਤਰਾ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪਾ ਸਕਦੀ ਹੈ।
ਪੰਚਕੂਲਾ ਹਿੰਸਾ ਮਾਮਲਾ : 125 ਔਰਤਾਂ ਦੇ ਖਿਲਾਫ ਪੁਲਸ ਨੇ ਕੋਰਟ 'ਚ ਕੀਤਾ ਚਾਲਾਨ ਪੇਸ਼
NEXT STORY