ਪੰਚਕੂਲਾ — ਪੰਚਕੂਲਾ 'ਚ 25 ਅਗਸਤ ਨੂੰ ਸੀ.ਬੀ.ਆਈ. ਕੋਰਟ ਵਲੋਂ ਰਾਮ ਰਹੀਮ ਨੂੰ ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਮਾਮਲੇ 'ਚ ਪੁਲਸ ਨੇ 125 ਔਰਤਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੇ ਖਿਲਾਫ ਅੱਜ ਪੁਲਸ ਨੇ ਪੰਚਕੂਲਾ ਅਦਾਲਤ 'ਚ ਚਲਾਨ ਪੇਸ਼ ਕੀਤਾ। ਇਸ ਮਾਮਲੇ ਨੂੰ ਲੈ ਕੇ ਜਾਂਚ ਅਧਿਕਾਰੀ ਡੀ.ਐੱਸ.ਪੀ. ਸੁਧੀਰ ਤਨੇਜਾ ਨੇ ਦੱਸਿਆ ਕਿ ਪੰਚਕੂਲਾ 'ਚ ਹੋਈ ਹਿੰਸਾ ਦੇ ਦੌਰਾਨ 125 ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਸਨ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਦੀ ਕੋਰਟ 'ਚ ਪੇਸ਼ੀ ਤੋਂ ਪਹਿਲਾਂ ਹੀ ਰਾਮ ਰਹੀਮ ਦੇ ਸਮਰਥਕ ਉਥੇ ਇਕੱਠੇ ਹੋ ਗਏ ਸਨ। ਰਾਮ ਰਹੀਮ ਦੇ ਦੋਸ਼ੀ ਕਰਾਰ ਹੋਣ ਤੋਂ ਬਾਅਦ ਹੀ ਡੇਰਾ ਸਮਰਥਕਾਂ ਨੇ ਭੰਨਤੋੜ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਕਈ ਲੋਕਾਂ ਦੀ ਮੌਤ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਦੰਗਾ ਕਰਨ 'ਚ ਔਰਤਾਂ ਵੀ ਸ਼ਾਮਲ ਸਨ। ਪੁਲਸ ਨੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ, ਪਵਨ ਇੰਸਾ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਔਰਤ ਦੀ ਮੌਤ 'ਤੇ ਮਚਿਆ ਹੰਗਾਮਾ, ਗੁੱਸੇ 'ਚ ਆਏ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਦਿੱਤਾ ਅਲਟੀਮੇਟਸ
NEXT STORY