ਚੇਨਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਬਣਾਏ ਗਏ ਮਹਾਗਠਜੋੜ 'ਤੇ ਐਤਵਾਰ ਨੂੰ ਹਮਲਾ ਕਰਦੇ ਹੋਏ ਇਸ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦਾ 'ਨਿੱਜੀ ਸੱਤਾ' ਬਚਾਉਣ ਲਈ ਕੀਤਾ ਗਿਆ। ਮੋਦੀ ਨੇ ਇਸ ਨੂੰ 'ਨਾਪਾਕ ਗਠਜੋੜ' ਕਰਾਰ ਦਿੱਤਾ। ਮੋਦੀ ਨੇ ਤਾਮਿਲਨਾਡੂ 'ਚ ਚੇਨਈ ਮੱਧ, ਚੇਨਈ ਉੱਤਰ, ਮਦੁਰਈ, ਤਿਰੁਚਿਰਾਪੱਲੀ ਅਤੇ ਤਿਰੂਵਲੁਰ ਚੋਣ ਖੇਤਰਾਂ 'ਚ ਭਾਜਪਾ ਦੇ ਬੂਥ ਵਰਕਰਾਂ ਨੂੰ ਵੀਡੀਓ ਸੰਬੋਧਨ ਰਾਹੀਂ ਕਿਹਾ ਕਿ ਲੋਕ 'ਅਮੀਰ ਵੰਸ਼ਾਂ ਦੇ ਇਕ ਬੇਤੁੱਕੇ ਗਠਜੋੜ' ਨੂੰ ਦੇਖਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਗਠਜੋੜ ਦੇ ਮੁੱਖ ਘਟਕ ਤੇਲੁਗੂ ਦੇਸ਼ਮ ਪਾਰਟੀ ਦਾ ਗਠਨ ਕਾਂਗਰਸ ਦੀ ਤਸ਼ੱਦਦ ਦੇ ਖਿਲਾਫ ਮਰਹੂਮ ਐੱਨ.ਟੀ. ਰਾਮਾਰਾਵ ਨੇ ਕੀਤਾ ਸੀ ਪਰ ਹੁਣ ਪਾਰਟੀ ਕਾਂਗਰਸ ਨਾਲ ਹੱਥ ਮਿਲਾਉਣ ਦੀ ਇਛੁੱਕ ਹੈ। ਮੋਦੀ ਨੇ ਕਿਹਾ ਕਿ ਮਹਾਗਠਜੋੜ 'ਚ ਕੁਝ ਪਾਰਟੀਆਂ ਨੇ ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਤੋਂ ਪ੍ਰੇਰਿਤ ਹੋਣ ਦਾ ਦਾਅਵਾ ਕੀਤਾ ਹੈ ਪਰ ਲੋਹੀਆ ਖੁਦ ਕਾਂਗਰਸ ਦੀ ਵਿਚਾਰਧਾਰਾ ਦੇ ਖਿਲਾਫ ਸਨ।
ਉਨ੍ਹਾਂ ਨੇ ਕਿਹਾ,''ਅੱਜ ਕਈ ਲੋਕ ਮਹਾਗਠਜੋੜ ਦੀ ਗੱਲ ਕਰ ਰਹੇ ਹਨ। ਗਠਜੋੜ ਨਿੱਜੀ ਸੱਤਾ ਨੂੰ ਬਚਾਉਣ ਲਈ ਹੈ ਅਤੇ ਵਿਚਾਰਧਾਰਾ ਆਧਾਰਤ ਸਮਰਥਨ ਨਹੀਂ ਹੈ। ਗਠਜੋੜ ਸੱਤਾ ਲਈ ਹੈ, ਜਨਤਾ ਲਈ ਨਹੀਂ। ਇਹ ਮਹਾਗਠਜੋੜ ਵਿਅਕਤੀਗੱਤ ਇੱਛਾਵਾਂ ਲਈ ਹੈ, ਲੋਕਾਂ ਦੀਆਂ ਇੱਛਾਵਾਂ ਲਈ ਨਹੀਂ।'' ਮੋਦੀ ਨੇ ਕਿਹਾ ਕਿ ਗਠਜੋੜ ਦੇ ਕਈ ਦਲਾਂ ਅਤੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਲੋਹੀਆ ਤੋਂ ਪ੍ਰੇਰਿਤ ਹਨ, 'ਜੋ ਖੁਦ ਕਾਂਗਰਸ ਵਿਰੋਧੀ ਸਨ'। ਮੋਦੀ ਨੇ ਕਿਸੇ ਦਾ ਸਿੱਧੇ ਤੌਰ 'ਤੇ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਗਠਜੋੜ ਦੇ ਕਈ ਨੇਤਾਵਾਂ ਨੂੰ ਐਮਰਜੈਂਸੀ ਦੌਰਾਨ ਗ੍ਰਿਫਤਾਰ ਅਤੇ ਤੰਗ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ 'ਵਾਤਾਵਰਣ ਤੰਤਰ' ਨਾਲ ਕਿਸੇ ਨੂੰ ਨਹੀਂ ਬਖਸ਼ਿਆ। ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਐੱਮ.ਜੀ. ਰਾਮਚੰਦਰਨ ਦੀ ਅੰਨਾਦਰਮੁਕ ਸਰਕਾਰ ਦੀ 1980 'ਚ ਕੀਤੀ ਗਈ ਬਰਖ਼ਾਸਤਗੀ ਦਾ ਵੀ ਹਵਾਲਾ ਦਿੱਤਾ, ਜਦੋਂ ਕਿ ਰਾਮਚੰਦਰਨ ਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਸੀ। ਮਹਾਗਠਜੋੜ 2019 ਲੋਕ ਸਭਾ ਚੋਣਾਂ 'ਚ ਭਾਜਪਾ ਦੇ ਖਿਲਾਫ ਵਿਰੋਧੀ ਦਲਾਂ ਵੱਲੋਂ ਬਣਾਇਆ ਗਿਆ ਗਠਜੋੜ ਹੈ।
ਨਵੇਂ ਸਾਲ 'ਤੇ ਤੁਹਾਡੇ ਪਿਆਰ ਨੂੰ ਦੁਗਣਾ ਕਰਨਗੇ ਇਹ ਬੈਸਟ ਹਨੀਮੂਨ ਪਲੇਸ
NEXT STORY