ਨਵੀਂ ਦਿੱਲੀ— ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅਜਿਹੇ 'ਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਵੇਂ ਸਾਲ 'ਤੇ ਦੇਸ਼ 'ਚ ਹਨੀਮੂਨ 'ਤੇ ਜਾਣ ਲਈ ਬੈਸਟ ਥਾਂਵਾਂ ਕਿਹੜੀਆਂ ਹਨ। ਕਿਸੇ ਵੀ ਵਿਆਹੇ ਜੋੜੇ ਲਈ ਹਨੀਮੂਨ 'ਤੇ ਜਾਣਾ ਇਕ ਸੁਪਨਾ ਹੁੰਦਾ ਹੈ। ਦੋਵਾਂ ਦੇ ਦਿਲਾਂ 'ਚ ਇਸ ਟ੍ਰਿਪ ਨੂੰ ਲੈ ਵੱਡੇ ਅਰਮਾਨ ਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਇਹ ਟ੍ਰਿਪ ਇਕ ਦਮ ਪਰਫੈਕਟ ਹੋਵੇ। ਵਿਆਹ ਵਾਂਗ ਹਨੀਮੂਨ ਵੀ ਹਮੇਸ਼ਾ ਲਈ ਯਾਦਗਾਰ ਬਣ ਜਾਵੇ। ਅਜਿਹੇ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੇ ਪਲੇਸਾਂ ਬਾਰੇ ਜੋ ਦਸੰਬਰ ਤੇ ਜਨਵਰੀ ਮਹੀਨੇ ਹਨੀਮੂਨ 'ਤੇ ਜਾਣ ਲਈ ਬੈਸਟ ਹਨ।
1. ਕਸ਼ਮੀਰ

ਹਨੀਮੂਨ 'ਤੇ ਜਾਣ ਵੇਲੇ ਹਰ ਕਿਸੇ ਦੇ ਦਿਮਾਗ 'ਚ ਪਹਿਲਾਂ ਨਾਂ ਧਰਤੀ 'ਤੇ ਸਵਰਗ ਕਸ਼ਮੀਰ ਦਾ ਆਉਂਦਾ ਹੈ। ਇਥੇ ਕਸ਼ਮੀਰ 'ਚ ਬਰਫ ਨਾਲ ਭਰੀਆਂ ਪਹਾੜੀਆਂ ਦੇਖ ਤੁਸੀਂ ਅਜਿਹਾਂ ਮਹਿਸੂਸ ਕਰੋਗੇ, ਜਿਵੇਂ ਪੂਰੀ ਘਾਟੀ ਰੂੰ ਨਾਲ ਢੱਕੀ ਹੋਵੇ। ਇਸ ਦੇ ਨਾਲ ਹੀ ਅਲਪਾਈਨ ਦੇ ਦਰਖਤ, ਝਰਨੇ ਤੇ ਖੂਬਸੂਰਤ ਰੰਗ-ਬਿਰੰਗੇ ਫੁੱਲ ਤੁਹਾਨੂੰ ਕਿਸੇ ਹੋਰ ਹੀ ਦੁਨੀਆ ਦਾ ਅਹਿਸਾਸ ਦੇਣਗੇ। ਇਥੇ ਤੁਸੀਂ ਗੁਲਮਰਗ, ਸ਼੍ਰੀਨਗਰ, ਸੋਨਮਰਗ ਤੇ ਪੇਹਲਗਾਮ 'ਚ ਪਿਆਰ ਨੂੰ ਹੋਰ ਪਰਵਾਨ ਚੜ੍ਹਾ ਸਕਦੇ ਹੋ।
2. ਕੇਰਲ

ਕੇਰਲ ਇਕ ਅਜਿਹੀ ਖੂਬਸੂਰਤ ਥਾਂ ਹੈ, ਜਿਥੇ ਜੋ ਪਿਆਰ ਕਰਨ ਵਾਲੇ ਬੱਸ ਇਕ-ਦੂਜੇ ਦੇ ਹੋ ਕੇ ਰਹਿ ਜਾਂਦੇ ਹਨ। ਸੁਹਾਨੇ ਮੌਸਮ ਦੇ ਵਿਚਾਲੇ ਇਥੋਂ ਦੀ ਸ਼ਾਂਤੀ ਲਵ ਬਰਡਸ ਦਾ ਮਨ ਮੋਹ ਲੈਂਦੀ ਹੈ।
3. ਗੋਆ

ਨਵੇਂ ਵਿਆਹੇ ਜੋੜਿਆਂ ਤੇ ਲਵ ਬਰਡਸ ਲਈ ਇਸ ਮਹੀਨੇ ਗੋਆ ਜਾਣਾ ਵੀ ਇਕ ਦਮ ਪਰਫੈਕਟ ਹੈ। ਇਸ ਵੇਲੇ ਉਥੋਂ ਦਾ ਮੌਸਮ ਵੀ ਸੁਹਾਵਨਾ ਹੋ ਜਾਂਦਾ ਹੈ। ਇਥੋਂ ਦੇ ਖੂਬਸੂਰਤ ਬੀਚ 'ਤੇ ਤੁਸੀਂ ਆਪਣੇ ਸਾਥੀ ਨਾਲ ਪਿਆਰ ਦਾ ਆਨੰਦ ਮਾਣ ਸਕਦੇ ਹੋ।
4. ਉਦੇਪੁਰ

ਜੇਕਰ ਤੁਸੀਂ ਆਪਣਾ ਹਨੀਮੂਨ ਮਹੱਲ ਜਾਂ ਝੀਲਾਂ ਵਿਚਾਲੇ ਬਿਤਾਉਣਾ ਚਾਹੁੰਦੇ ਹੋ ਤਾਂ ਉਦੇਪੁਰ ਇਕ ਬਿਹਤਰ ਵਿਕਲਪ ਹੈ। ਇਸ ਖੂਬਸੂਰਤ ਥਾਂ ਤੁਸੀਂ ਰਾਜਸੀ ਠਾਠ ਦੇ ਨਾਲ ਸੁੰਦਰ ਨਜ਼ਾਰਿਆਂ ਦਾ ਮਜ਼ਾ ਲੈ ਸਕਦੇ ਹੋ।
5. ਦਾਰਜਲਿੰਗ

ਜੇਕਰ ਤੁਸੀਂ ਪਹਾੜਾਂ ਦੀਆਂ ਖੂਬਸੂਰਤ ਵਾਦੀਆਂ ਦੇ ਵਿਚਾਲੇ ਖੂਬਸੂਰਤ ਪਲਾਂ ਨੂੰ ਕੱਢਣਾ ਚਾਹੁੰਦੇ ਹੋ ਤਾਂ ਭਾਰਤ ਦੇ ਸਭ ਤੋਂ ਮਸ਼ਹੂਰ ਹਿੱਲ ਸਟੇਸ਼ਨ ਮੰਨੇ ਜਾਣ ਵਾਲੇ ਦਾਰਜਲਿੰਗ ਨੂੰ ਵੀ ਚੁਣਿਆ ਜਾ ਸਕਦਾ ਹੈ।
ਸਾਊਦੀ 'ਚ ਦਰਿੰਦਿਆਂ ਦੇ ਚੁੰਗਲ 'ਚੋਂ ਬਚ ਕੇ ਨਿਕਲੀ ਭਾਰਤੀ ਔਰਤ ਨੇ ਦੱਸੀ ਹੱਡਬੀਤੀ
NEXT STORY