ਪ੍ਰਯਾਗਰਾਜ- ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਮਹਾਕੁੰਭ ਜੋ ਬੁੱਧਵਾਰ ਨੂੰ ਖ਼ਤਮ ਹੋ ਗਿਆ ਹੈ। ਪਿਛਲੇ 45 ਦਿਨਾਂ ਵਿਚ 65 ਕਰੋੜ ਤੋਂ ਵੱਧ ਸ਼ਰਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਚੁੱਕਾ ਹੈ। ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਸਵੇਰੇ 2 ਵਜੇ ਤੋਂ ਹੀ ਵੱਡੀ ਗਿਣਤੀ ਵਿਚ ਸ਼ਰਧਾਲੂ ਤ੍ਰਿਵੇਦੀ ਸੰਗਮ ਵਿਚ ਪਵਿੱਤਰ ਡੁੱਬਕੀ ਲਾ ਚੁੱਕੇ ਸਨ।
ਸਰਕਾਰੀ ਅੰਕੜਿਆਂ ਮੁਤਾਬਕ ਮਹਾਸ਼ਿਵਰਾਤਰੀ 'ਤੇ 11.66 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਸੰਗਮ ਵਿਚ ਡੁੱਬਕੀ ਲਾਈ। ਇਹ ਕੁੰਭ ਦਾ ਆਖ਼ਰੀ ਦਿਨ ਸੀ। ਸੰਗਮ ਗੰਗਾ, ਯਮੁਨਾ ਅਤੇ ਪੌਰਾਣਿਕ ਸਰਸਵਤੀ ਨਦੀਆਂ ਦਾ ਸੰਗਮ ਹੈ। ਪ੍ਰਯਾਗਰਾਜ ਨੇ ਕਰੋੜਾਂ ਸ਼ਰਧਾਲੂਆਂ ਦਾ ਸਵਾਗਤ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲ ਵਿਚ ਹੀ ਕਿਹਾ ਕਿ ਮਹਾਕੁੰਭ ਸੂਬੇ ਦੀ ਅਰਥਵਿਵਸਥਾ ਨੂੰ 3 ਲੱਖ ਰੁਪਏ ਤੋਂ ਵੱਧ ਵਧਾਉਣ ਵਿਚ ਮਦਦ ਮਿਲੀ।
ਮਹਾਸ਼ਿਵਰਾਤਰੀ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਮਿਲਨ ਦਾ ਪ੍ਰਤੀਕ ਹੈ ਅਤੇ ਕੁੰਭ ਮੇਲੇ ਦੇ ਸੰਦਰਭ ਵਿਚ ਇਸ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਪੌਰਾਣਿਕ ਕਥਾਵਾਂ ਮੁਤਾਬਕ ਭਗਵਾਨ ਸ਼ਿਵ ਨੇ ਸਮੁੰਦਰ ਮੰਥਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਕਾਰਨ ਅੰਮ੍ਰਿਤ ਕੁੰਭ ਦਾ ਊਧਵ ਹੋਇਆ, ਜੋ ਕੁੰਭ ਮੇਲੇ ਦਾ ਸਾਰ ਹੈ। ਇਸ ਲਈ ਮਹਾਸ਼ਿਵਰਾਤਰੀ 'ਤੇ ਗੰਗਾ, ਯਮੁਨਾ ਅਤੇ ਪੌਰਾਣਿਕ ਸਰਸਵਤੀ ਦੇ ਪਵਿੱਤਰ ਸੰਗਮ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਰਹਿੰਦੀ ਹੈ।
ਦਿੱਲੀ ’ਚ ਸਿਨੇਮਾ ਘਰ ’ਚ ਲੱਗੀ ਅੱਗ
NEXT STORY