ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਹਾਕੁੰਭ ਮੇਲੇ ਦੌਰਾਨ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਯਾਤਰੀ ਡੱਬਿਆਂ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਦੀਆਂ 23 ਘਟਨਾਵਾਂ ਵਾਪਰੀਆਂ ਅਤੇ ਇਨ੍ਹਾਂ ਘਟਨਾਵਾਂ 'ਚ ਰੇਲਵੇ ਨੂੰ 3.3 ਲੱਖ ਰੁਪਏ ਦਾ ਨੁਕਸਾਨ ਹੋਇਆ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇਕ ਲਿਖਤੀ ਸਵਾਲ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਘਟਨਾਵਾਂ 'ਚ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ 'ਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦ੍ਰਾਵਿੜ ਮੁਨੇਤਰ ਕੜਗਮ ਦੇ ਮੈਂਬਰ ਐੱਮ ਵੀ ਐੱਮ ਸੋਮੂ ਨੇ ਰੇਲ ਮੰਤਰੀ ਤੋਂ ਕੁੰਭ ਮੇਲੇ ਦੌਰਾਨ ਰੇਲਵੇ ਜਾਇਦਾਦ ਨੂੰ ਹੋਏ ਨੁਕਸਾਨ ਬਾਰੇ ਵੇਰਵੇ ਮੰਗੇ ਸਨ। ਵੈਸ਼ਨਵ ਨੇ ਜਵਾਬ 'ਚ ਕਿਹਾ,"ਕੁੰਭ ਮੇਲੇ ਦੌਰਾਨ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਯਾਤਰੀ ਡੱਬਿਆਂ ਦੇ ਦਰਵਾਜ਼ੇ ਜਾਂ ਖਿੜਕੀਆਂ ਤੋੜਨ ਦੀਆਂ 23 ਘਟਨਾਵਾਂ ਸਾਹਮਣੇ ਆਈਆਂ ਹਨ।" ਉਨ੍ਹਾਂ ਕਿਹਾ,"ਇਨ੍ਹਾਂ ਘਟਨਾਵਾਂ 'ਚ ਰੇਲਵੇ ਨੂੰ ਲਗਭਗ 3.3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਾਰੀਆਂ ਘਟਨਾਵਾਂ 'ਚ ਰੇਲਵੇ ਸੁਰੱਖਿਆ ਬਲ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ, ਜਿਸ 'ਚ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।"
12 ਸਾਲ 'ਚ ਇਕ ਵਾਰ ਆਯੋਜਿਤ ਹੋਣ ਵਾਲਾ ਮਹਾਕੁੰਭ ਇਸ ਸਾਲ 13 ਜਨਵਰੀ (ਪੌਸ਼ ਪੂਰਨਿਮਾ) ਤੋਂ 26 ਫਰਵਰੀ (ਮਹਾਸ਼ਿਵਰਾਤਰੀ) ਤੱਕ ਆਯੋਜਿਤ ਕੀਤਾ ਗਿਆ ਹੈ ਅਤੇ ਇਸ 'ਚ ਨਾਗਾ ਸਾਧੂਆਂ ਨੇ ਸ਼ੋਭਾ ਯਾਤਰਾਵਾਂ ਕੱਢੀਆਂ ਅਤੇ ਤਿੰਨ ਅੰਮ੍ਰਿਤ ਇਸ਼ਨਾਨ ਹੋਏ। ਸਰਕਾਰੀ ਦਾਅਵਿਆਂ ਅਨੁਸਾਰ ਇਸ ਧਾਰਮਿਕ ਆਯੋਜਨ ਦੌਰਾਨ ਰਿਕਾਰਡ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ 'ਚ ਡੁਬਕੀ ਲਗਾਈ। ਵੈਸ਼ਨਵ ਨੇ ਇਕ ਹੋਰ ਸਵਾਲ ਦੇ ਜਵਾਬ 'ਚ ਦੱਸਿਆ ਕਿ 15 ਫਰਵਰੀ 2025 ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਏ ਭਾਜੜ 'ਚ 33 ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ 2.01 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਭੁਗਤਾ ਨਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੇਲ ਐਕਟ, 1989 ਦੀ ਧਾਰਾ 124 ਅਤੇ ਧਾਰਾ 124-ਏ (ਧਾਰਾ 123 ਨਾਲ ਪੜ੍ਹੋ) ਦੇ ਅਧੀਨ ਪਰਿਭਾਸ਼ਿਤ ਰੇਲ ਹਾਦਸਿਆਂ ਅਤੇ ਅਣਕਿਆਸੇ ਹਾਦਸਿਆਂ 'ਚ ਰੇਲ ਯਾਤਰੀਆਂ ਦੀ ਮੌਤ ਜਾਂ ਜ਼ਖ਼ਮੀ ਹੋਣ 'ਤੇ ਰੇਲਵੇ ਮੁਆਵਜ਼ਾ ਦਿੰਦਾ ਹੈ, ਜਿਸ ਦਾ ਫ਼ੈਸਲਾ ਰੇਲ ਕਲੇਮ ਟ੍ਰਿਬਿਊਨਲ (ਆਰਸੀਟੀ) ਵਲੋਂ ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਵਲੋਂ ਆਰਸੀਟੀ ਦੇ ਸਾਹਮਣੇ ਦਾਇਰ ਕੀਤੇ ਗਏ ਦਾਅਵੇ ਦੀ ਅਰਜ਼ੀ ਦੇ ਆਧਾਰ 'ਤੇ ਕੀਤਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਮਚਾਰੀਆਂ ਨੂੰ ਵੱਡਾ ਤੋਹਫ਼ਾ, ਮਹਿੰਗਾਈ ਭੱਤੇ 'ਚ ਹੋਇਆ ਵਾਧਾ
NEXT STORY