ਫਿਰੋਜ਼ਪੁਰ (ਮਲਹੋਤਰਾ) : ਉੱਤਰ ਭਾਰਤ 'ਚ ਸ਼ੁਰੂ ਹੋ ਚੁੱਕੇ ਕੋਹਰੇ ਦੇ ਮੌਸਮ ਨੂੰ ਦੇਖਦੇ ਹੋਏ ਰੇਲ ਵਿਭਾਗ ਨੇ ਕਈ ਰੇਲਗੱਡੀਆਂ ਦੀ ਸਮਾਂ ਸਾਰਣੀ 'ਚ ਬਦਲਾਅ ਕਰ ਦਿੱਤਾ ਹੈ। ਸਮਾਂ ਸਾਰਣੀ 'ਚ ਤਬਦੀਲੀ ਵਾਲੀਆਂ ਗੱਡੀਆਂ 'ਚ ਛੇਹਰਟਾ-ਸਹਿਰਸਾ ਅੰਮ੍ਰਿਤ ਭਾਰਤ ਐਕਸਪ੍ਰੈੱਸ, ਸਹਾਰਨਪੁਰ-ਮੁਰਾਦਾਬਾਦ ਮੈਮੂ, ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ, ਦਰਭੰਗਾ-ਜਲੰਧਰ ਸਿਟੀ ਅਨਤੋਦਿਆ ਐਕਸਪ੍ਰੈੱਸ, ਗੋਰਖਪੁਰ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ, ਕਾਨਪੁਰ ਸੈਂਟਰਲ-ਜੰਮੂਤਵੀ ਐਕਸਪ੍ਰੈੱਸ, ਟਾਟਾਨਗਰ-ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ ਸ਼ਾਮਲ ਹਨ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਛੇਹਰਟਾ-ਸਹਿਰਸਾ ਅੰਮ੍ਰਿਤ ਭਾਰਤ ਐਕਸਪ੍ਰੈੱਸ ਦਾ ਸਹਾਰਨਪੁਰ ਤੋਂ ਰਵਾਨਾ ਹੋਣ ਦਾ ਸਮਾਂ ਸਵੇਰੇ 5:05 ਵਜੇ ਰਹੇਗਾ, ਜਦੋਂ ਕਿ ਇਹ ਗੱਡੀ ਹੁਣ ਰੁੜਕੀ ਸਵੇਰੇ 5:52 ਦੀ ਬਜਾਏ 6:01 ਵਜੇ ਪਹੁੰਚਿਆ ਕਰੇਗੀ। ਸਹਾਰਨਪੁਰ-ਮੁਰਾਦਾਬਾਦ ਮੈਮੂ ਸਹਾਰਨਪੁਰ ਤੋਂ ਆਪਣੇ ਪੁਰਾਣੇ ਸਮੇਂ 4:25 ਦੀ ਬਜਾਏ 20 ਮਿੰਟ ਐਡਵਾਂਸ 4:05 ਵਜੇ ਰਵਾਨਾ ਹੋਇਆ ਕਰੇਗੀ ਅਤੇ ਇਸ ਦਾ ਮੁਰਾਦਾਬਾਦ ਪਹੁੰਚਣ ਦਾ ਸਮਾਂ 9:40 ਵਜੇ ਹੋਵੇਗਾ। ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਲਕਸ਼ਰ ਜੰਕਸ਼ਨ ਤੋਂ ਪੁਰਾਣੇ ਸਮੇਂ ਰਾਤ 11:00 ਵਜੇ ਦੀ ਬਜਾਏ 11:05 ਵਜੇ ਚਲਾਇਆ ਜਾਵੇਗਾ ਜੋ ਸਹਾਰਨਪੁਰ ਸਟੇਸ਼ਨ ਤੇ ਆਪਣੇ ਪੁਰਾਣੇ ਸਮੇਂ ਮੱਧਰਾਤ 12:10 ਦੀ ਬਜਾਏ 12:15 ਤੇ ਪਹੁੰਚਿਆ ਕਰੇਗੀ।
ਦਰਭੰਗਾ-ਜਲੰਧਰ ਸਿਟੀ ਅਨਤੋਦਿਆ ਐਕਸਪ੍ਰੈਸ ਸੀਤਾਪੁਰ ਜੰਕਸ਼ਨ ਤੋਂ 4:18 ਦੀ ਬਜਾਏ 4:48 ਵਜੇ ਚੱਲਿਆ ਕਰੇਗੀ ਅਤੇ ਇਹ ਗੱਡੀ ਸਹਾਰਨਪੁਰ ਜੰਕਸ਼ਨ ਤੋਂ ਮੱਧਰਾਤ 12:35 ਦੀ ਬਜਾਏ 12:40 ਵਜੇ ਅੱਗੇ ਰਵਾਨਾ ਹੋਇਆ ਕਰੇਗੀ। ਗੋਰਖਪੁਰ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਸੀਤਾਪੁਰ ਜੰਕਸ਼ਨ ਤੋਂ 4:18 ਦੀ ਬਜਾਏ 4:48 ਵਜੇ ਚੱਲਿਆ ਕਰੇਗੀ ਅਤੇ ਇਸਦਾ ਸਹਾਰਨਪੁਰ ਤੋਂ ਅੱਗੇ ਰਵਾਨਾ ਹੋਣ ਦਾ ਸਮਾਂ ਮੱਧਰਾਤ 12:35 ਦੀ ਬਜਾਏ 12:40 ਵਜੇ ਹੋਵੇਗਾ। ਕਾਨਪੁਰ ਸੈਂਟਰਲ-ਜੰਮੂਤਵੀ ਐਕਸਪ੍ਰੈਸ ਦਾ ਸ਼ਾਹਜਹਾਂਪੁਰ ਤੋਂ ਚੱਲਣ ਦਾ ਸਮਾਂ ਸ਼ਾਮ 6:15 ਦੀ ਬਜਾਏ 6:25 ਕਰ ਦਿੱਤਾ ਗਿਆ ਹੈ ਜੋ ਸਹਾਰਨਪੁਰ ਤੋਂ ਮੱਧਰਾਤ 12:35 ਦੀ ਬਜਾਏ 12:40 ਵਜੇ ਚੱਲਿਆ ਕਰੇਗੀ। ਟਾਟਾਨਗਰ-ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ ਬਰੇਲੀ ਸਟੇਸ਼ਨ ਤੋਂ ਸ਼ਾਮ 7:12 ਵਜੇ ਦੀ ਬਜਾਏ 7:22 ਵਜੇ ਨਿਕਲਿਆ ਕਰੇਗੀ ਅਤੇ ਸਹਾਰਨਪੁਰ ਤੋਂ ਇਸ ਗੱਡੀ ਦੇ ਚੱਲਣ ਦਾ ਸਮਾਂ ਮੱਧਰਾਤ 12:35 ਦੀ ਬਜਾਏ 12:40 ਵਜੇ ਹੋਵੇਗਾ।
ਜਲੰਧਰ ਦੇ ਪੈਟਰੋਲ ਪੰਪ 'ਤੇ ਵੱਡੀ ਵਾਰਦਾਤ, ਲੁਟੇਰਿਆਂ ਨੇ ਪਿਸਤੌਲ ਦਿਖਾ ਲੁੱਟੇ 2 ਲੱਖ ਰੁਪਏ
NEXT STORY