ਮੁੰਬਈ : ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਕਾਰਨ ਪੱਛਮੀ ਰੇਲਵੇ ਦੇ ਨੰਦੂਰਬਾਰ-ਸੂਰਤ ਸੈਕਸ਼ਨ ਦੀਆਂ ਦੋਵੇਂ ਲਾਈਨਾਂ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀਆਂ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਿਨੀਤ ਅਭਿਸ਼ੇਕ ਨੇ ਦੱਸਿਆ ਕਿ ਚੰਦਰਪੁਰ ਜ਼ਿਲ੍ਹੇ ਦੇ ਗੁਗੁਸ ਤੋਂ ਗੁਜਰਾਤ ਦੇ ਗਾਂਧੀਨਗਰ ਜਾ ਰਹੀ ਇਸ ਮਾਲ ਗੱਡੀ ਦੇ ਇੰਜਣ ਸਮੇਤ ਸੱਤ ਡੱਬੇ ਜਲਗਾਓਂ ਜ਼ਿਲ੍ਹੇ ਦੇ ਅਮਲਨੇਰ ਸਟੇਸ਼ਨ 'ਤੇ ਦੁਪਹਿਰ 2:18 ਵਜੇ ਪਟੜੀ ਤੋਂ ਉਤਰ ਗਏ।
ਇਹ ਵੀ ਪੜ੍ਹੋ : ਮੁੜ ਲਾਜ਼ਮੀ ਹੋਇਆ ਮਾਸਕ, ਹੋ ਜਾਓ ਸਾਵਧਾਨ, ਜਾਰੀ ਹੋਈ ਚਿਤਾਵਨੀ
ਦੱਸ ਦੇਈਏ ਕਿ ਇਹ ਜਗ੍ਹਾ ਮੁੰਬਈ ਤੋਂ ਲਗਭਗ 350 ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ, "ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ। ਮਾਲ ਗੱਡੀ ਦੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਹਾਦਸਾ ਰਾਹਤ ਗੱਡੀਆਂ (ਏਆਰਟੀ) ਅਤੇ ਉਧਨਾ, ਭੁਸਾਵਲ ਅਤੇ ਨੰਦੂਰਬਾਰ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਕੰਮਕਾਜ ਨੂੰ ਬਹਾਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।" ਸੂਤਰਾਂ ਅਨੁਸਾਰ ਇਸ ਘਟਨਾ ਕਾਰਨ ਨੰਦੂਰਬਾਰ-ਸੂਰਤ ਰੂਟ ਦੀਆਂ ਦੋਵੇਂ ਲਾਈਨਾਂ ਬੰਦ ਹਨ। ਅਧਿਕਾਰੀ ਨੇ ਕਿਹਾ ਕਿ ਬੰਦ ਰੂਟ 'ਤੇ ਕੰਮਕਾਜ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ : ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਹੁਣ 'ਫੈਮਿਲੀ ਆਈਡੀ ਕਾਰਡ' ਬਣੇਗਾ ਅਸਲੀ ਪਛਾਣ! ਘਰ ਬੈਠੇ ਮਿਲਣਗੀਆਂ ਸੁਵਿਧਾਵਾਂ
NEXT STORY