ਪਟਨਾ - ਵੀਰਵਾਰ ਨੂੰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਇਕ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਅਤੇ ਇਕ ਬੀਮ ਲਾਂਚਰ ਡਿੱਗਣ ਨਾਲ ਘੱਟੋ-ਘੱਟ ਸੱਤ ਮਜ਼ਦੂਰ ਜ਼ਖਮੀ ਹੋ ਗਏ ਹਨ। ਇਸ ਦੌਰਾਨ ਉਸ ਜ਼ਿਲੇ ਦੇ ਮੈਜਿਸਟ੍ਰੇਟ ਵਰਸ਼ਾ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਵੀਰਵਾਰ ਸਵੇਰੇ ਲਾਲਗੰਜ ਇਲਾਕੇ 'ਚ ਉਸ ਸਮੇਂ ਵਾਪਰਿਆ ਜਦੋਂ ਇਕ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਢਹਿ ਗਿਆ। ਸਿੰਘ ਨੇ ਕਿਹਾ ਕਿ ਇਸ ਘਟਨਾ 'ਚ ਸੱਤ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਪੁਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੁਆਰਾ ਬਣਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ, NHAI ਨੇ ਇਕ ਬਿਆਨ 'ਚ ਕਿਹਾ, "ਇਹ ਘਟਨਾ ਵੀਰਵਾਰ ਨੂੰ ਰਾਸ਼ਟਰੀ ਰਾਜਮਾਰਗ-139W (NH-139W) 'ਤੇ ਇਕ ਪੁਲ ਦੇ ਨਿਰਮਾਣ ਦੌਰਾਨ ਇਕ ਮਸ਼ੀਨ (ਲਾਂਚਰ) ਨੂੰ ਹਿਲਾਉਂਦੇ ਸਮੇਂ ਵਾਪਰੀ।" ਅਥਾਰਟੀ ਨੇ ਕਿਹਾ ਕਿ ਹਾਦਸੇ 'ਚ ਪੁਲ ਦੇ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਮੌਕੇ 'ਤੇ ਮੌਜੂਦ ਚਾਰ ਮਜ਼ਦੂਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਇਸ 'ਚ ਕਿਹਾ ਗਿਆ ਹੈ ਕਿ ਪ੍ਰੋਜੈਕਟ ਟੀਮ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।
NHAI ਨੇ ਕਿਹਾ ਕਿ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਸੁਰੱਖਿਆ ਮਾਪਦੰਡਾਂ ਅਤੇ ਪ੍ਰਕਿਰਿਆਵਾਂ ਦਾ ਮੁੜ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ, ਤੇਜਸਵੀ ਯਾਦਵ ਨੇ ਇਸ ਘਟਨਾ 'ਚ ਰਾਜ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ।
X 'ਤੇ ਇਕ ਪੋਸਟ 'ਚ, ਉਨ੍ਹਾਂ ਕਿਹਾ, "ਬਿਹਾਰ 'ਚ ਇਕ ਹੋਰ ਪੁਲ ਢਹਿ ਗਿਆ ਹੈ। ਨਿਰਮਾਣ ਅਧੀਨ ਪੁਲ ਭ੍ਰਿਸ਼ਟਾਚਾਰ ਦੇ ਭਾਰ ਹੇਠ ਡਿੱਗਣ ਨਾਲ ਲਗਭਗ ਅੱਧਾ ਦਰਜਨ ਮਜ਼ਦੂਰ ਦੱਬ ਗਏ ਅਤੇ ਜ਼ਖਮੀ ਹੋ ਗਏ। ਕਈ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।" ਤੇਜਸਵੀ ਨੇ ਕਿਹਾ, "ਮਾੜੀ ਗੁਣਵੱਤਾ ਵਾਲੀ ਉਸਾਰੀ ਸਮੱਗਰੀ, ਮਾੜੀ ਗੁਣਵੱਤਾ, ਮਿਆਰਾਂ ਨੂੰ ਨਜ਼ਰਅੰਦਾਜ਼ ਕਰਨਾ, ਨਿਰੀਖਣ 'ਚ ਬੇਨਿਯਮੀਆਂ ਅਤੇ ਐਨਡੀਏ (ਰਾਸ਼ਟਰੀ ਲੋਕਤੰਤਰੀ ਗੱਠਜੋੜ) ਦੇ ਨੇਤਾਵਾਂ ਦੀ ਭ੍ਰਿਸ਼ਟ ਭੂਮਿਕਾ ਪੁਲਾਂ ਦੇ ਲਗਾਤਾਰ ਢਹਿਣ ਦੇ ਮੁੱਖ ਕਾਰਨ ਹਨ। ਹਮੇਸ਼ਾ ਵਾਂਗ, ਭ੍ਰਿਸ਼ਟ ਐਨਡੀਏ ਸਰਕਾਰ ਇਸ ਵਾਰ ਵੀ ਭ੍ਰਿਸ਼ਟਾਚਾਰ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇਗੀ।" ਭਾਸ਼ਾ ਕੈਲਾਸ਼
ਉੱਡਦੇ ਜਹਾਜ਼ ਕਾਰਨ ਨੁਕਸਾਨੀ ਗਈ ਸਕੂਲ ਦੀ ਛੱਤ ! ਵੱਡੇ ਨੁਕਸਾਨ ਤੋਂ ਰਿਹਾ ਬਚਾਅ
NEXT STORY