ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਵਿੱਚ ਕੋਡੀਨ ਵਾਲੇ ਕਫ ਸਿਰਪ ਦੇ ਨਜਾਇਜ਼ ਕਾਰੋਬਾਰ ਦੇ ਮਾਮਲੇ ਵਿੱਚ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਅਤੇ 50 ਹਜ਼ਾਰ ਰੁਪਏ ਦੇ ਇਨਾਮੀ ਸ਼ੁਭਮ ਜਾਇਸਵਾਲ ਸਮੇਤ ਚਾਰ ਵਿਅਕਤੀਆਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਿਆ ਜਾ ਸਕੇ।
ਇਨਾਮ ਦੀ ਰਾਸ਼ੀ ਵਧਾ ਕੇ ਕੀਤੀ 50 ਹਜ਼ਾਰ
ਪੁਲਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਗੌਰਵ ਬੰਸਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਭਮ ਜਾਇਸਵਾਲ 'ਤੇ ਪਹਿਲਾਂ 25 ਹਜ਼ਾਰ ਰੁਪਏ ਦਾ ਇਨਾਮ ਸੀ, ਜਿਸ ਨੂੰ ਹੁਣ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਸ਼ੁਭਮ ਦੇ ਨਾਲ-ਨਾਲ ਆਕਾਸ਼ ਪਾਠਕ, ਅਮਿਤ ਜਾਇਸਵਾਲ ਅਤੇ ਦਿਵੇਸ਼ ਜੈਸਵਾਲ ਵਿਰੁੱਧ ਵੀ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ।
ਜਾਅਲੀ ਦਸਤਾਵੇਜ਼ਾਂ ਨਾਲ ਚੱਲ ਰਿਹਾ ਸੀ ਖੇਡ
ਪੁਲਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਦਿਵੇਸ਼ ਜਾਇਸਵਾਲ ਅਤੇ ਅਮਿਤ ਜਾਇਸਵਾਲ ਮਿਲ ਕੇ ਜਾਅਲੀ ਫਰਮਾਂ ਅਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਬਿੱਲ ਤਿਆਰ ਕਰਦੇ ਸਨ, ਜੋ ਸ਼ੁਭਮ ਜਾਇਸਵਾਲ ਲਈ ਕੰਮ ਕਰਦੇ ਸਨ। ਇਸ ਸਬੰਧੀ ਕਾਰਵਾਈ ਕਰਦਿਆਂ ਰਾਂਚੀ ਦੀ 'ਸ਼ੈਲੀ ਟ੍ਰੇਡਰਜ਼' ਨਾਲ ਜੁੜੀਆਂ ਕਈ ਫਰਮਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ।
SIT ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਐਲ.ਆਰ. ਕੁਮਾਰ ਦੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ, ਜੋ ਇਸ ਗੈਰ-ਕਾਨੂੰਨੀ ਨੈੱਟਵਰਕ ਦੀਆਂ ਪਰਤਾਂ ਫਰੋਲ ਰਹੀ ਹੈ।
ਜਰਮਨੀ 'ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਨੇ ਕੀਤਾ ਤਿੱਖਾ ਹਮਲਾ
NEXT STORY