ਰਾਮਬਨ (ਬਿਲਾਲ) : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸੈਨਾਬਾਠੀ ਦਬਦਰੋਰਾ ਖੇਤਰ ਦੇ ਨੇੜੇ ਵਾਪਰਿਆ।
ਜਾਣਕਾਰੀ ਮੁਤਾਬਕ, ਟਾਟਾ ਸੂਮੋ (JK14C-2038) ਗੱਡੀ ਸੈਨਾਬਾਠੀ ਤੋਂ ਉਖਰਾਲ ਜਾ ਰਹੀ ਸੀ। ਰਸਤੇ ਵਿੱਚ ਕਾਰ ਅਚਾਨਕ ਫਿਸਲ ਗਈ ਅਤੇ ਲਗਭਗ 300 ਤੋਂ 500 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਸਮੇਂ ਕਾਰ ਵਿੱਚ ਕੁੱਲ 6 ਲੋਕ ਸਵਾਰ ਸਨ। 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 2 ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਖ਼ਬਰ ਮਿਲਦੇ ਹੀ ਬਚਾਅ ਟੀਮ ਅਤੇ ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ। ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢ ਕੇ ਸਬ-ਡਿਸਟ੍ਰਿਕਟ ਹਸਪਤਾਲ (SDH) ਬਨਿਹਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : 'ਬੰਬ ਨਾਲ ਉਡਾ ਦਿਆਂਗੇ'... ਚਿਰਾਗ ਪਾਸਵਾਨ ਨੂੰ ਮਿਲੀ ਧਮਕੀ

ਰਾਮਬਨ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਕੇ ਕਿਹਾ, "ਅਸੀਂ ਦੁਖੀ ਪਰਿਵਾਰਾਂ ਦੇ ਨਾਲ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ।" ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਅਤੇ ਜ਼ਖਮੀਆਂ ਨੂੰ 25,000 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਮ੍ਰਿਤਕਾਂ 'ਚ ਇਹ ਲੋਕ ਹਨ ਸ਼ਾਮਲ
ਜਾਣਕਾਰੀ ਮੁਤਾਬਕ, ਮ੍ਰਿਤਕਾਂ ਦੀ ਪਛਾਣ 40 ਸਾਲਾ ਮਨਜ਼ੂਰ ਅਹਿਮਦ (ਅਧਿਆਪਕ), ਉਸਦੀ 10 ਸਾਲਾ ਧੀ ਉਲਫਤ ਜਾਨ, 42 ਸਾਲਾ ਗੁਲਾਮ ਮੋਹੀਉਦੀਨ ਅਤੇ ਉਸਦੇ 28 ਸਾਲਾ ਪੁੱਤਰ ਬਸ਼ੀਰ ਅਹਿਮਦ ਵਜੋਂ ਹੋਈ ਹੈ। ਇਹ ਸਾਰੇ ਮਾਹੌਰ ਤਹਿਸੀਲ ਦੇ ਵਸਨੀਕ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਡਿਲਵਰੀ ਦੀ ਤਰੀਕ ਦੱਸੋ, ਚੁੱਕ ਲਿਆਵਾਂਗੇ', ਗਰਭਵਤੀ ਔਰਤ ਦੀ ਸੜਕ ਬਣਾਉਣ ਦੀ ਮੰਗ 'ਤੇ ਸਾਂਸਦ ਦੇ ਵਿਗੜੇ ਬੋਲ
NEXT STORY