ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਾਖੰਡ ਦੇ ਹਲਦਵਾਨੀ 'ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸਭਾ ਸਥਾਨ ਦੇ ਸ਼ੁੱਧੀਕਰਨ ਨੂੰ ਲੈ ਕੇ ਸ਼ਨੀਵਾਰ ਨੂੰ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਦੇ ਨਾਲ ਹੀ ਕਾਂਗਰਸ ਨੇ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਐੱਫਆਈਆਰ ਦਰਜ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਘਟਨਾ ਇਕ ਅਪਰਾਧ ਅਤੇ ਕਾਂਗਰਸ ਇਹ ਯਕੀਨੀ ਕਰੇਗੀ ਕਿ 'ਸ਼ੁੱਧੀਕਰਨ' 'ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਹੋਵੇ।
ਇਸ ਵਿਸ਼ੇ ਨੂੰ ਲੈ ਕੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''ਹੈਰਾਨੀ ਨਹੀਂ ਹੋਵੇਗੀ ਕਿ ਉੱਤਰਾਖੰਡ 'ਚ ਭਾਜਪਾ ਦੀ 'ਡਬਲ ਇੰਜਣ' ਸਰਕਾਰ 'ਚ ਜਿਹੜੇ ਲੋਕਾਂ ਨੇ ਕਾਂਗਰਸ ਪ੍ਰਧਾਨ ਖੜਗੇ ਜੀ ਦੇ ਪ੍ਰਤੀ ਅਜਿਹੀ ਦਲਿਤ ਵਿਰੋਧੀ ਨਫ਼ਰਤ ਦਿਖਾਈ ਹੈ, ਉਨ੍ਹਾਂ ਨੂੰ ਭਾਜਪਾ ਸਰਕਾਰ ਸਨਮਾਨਤ ਕਰੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਇਨਾਮ ਦੇਵੇ। ਅਜਿਹੀ ਹਿੰਮਤ ਉਦੋਂ ਆਉਂਦੀ ਹੈ, ਜਦੋਂ ਉੱਪਰੋਂ ਸਮਰਥਨ ਮਿਲਦਾ ਹੈ। ਨਹੀਂ ਤਾਂ, ਕੀ ਕਾਰਨ ਹੈ ਕਿ ਭਾਜਪਾ ਸ਼ਾਸਿਤ ਸੂਬਿਆਂ 'ਚ ਅਜਿਹੀਆਂ ਘਟਨਾਵਾਂ ਵਾਰ-ਵਾਰ ਦੋਹਰਾਈਆਂ ਜਾਂਦੀ ਹੈ।''

ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ-ਆਰਐੱਸਐੱਸ ਦੀ ਵਿਚਾਰਧਾਰਾ ਦੇ ਮੂਲ 'ਚ ਹੀ ਦਲਿਤਾਂ ਦੇ ਪ੍ਰਤੀ ਨਫ਼ਰਤ ਹੈ ਅਤੇ ਉਹ ਕਿੰਨਾ ਵੀ ਮੁਖੌਟਾ ਪਾ ਲੈਣ, ਇਹ ਸੋਚ ਵਾਰ-ਵਾਰ ਸਾਹਮਣੇ ਆ ਹੀ ਜਾਂਦੀ ਹੈ। ਰਮੇਸ਼ ਨੇ ਕਿਹਾ,''ਬਾਬਾ ਸਾਹਿਬ ਦੇ ਸੰਵਿਧਾਨ ਤੋਂ ਵਾਂਝੇ ਦਲਿਤ ਸਮਾਜ ਨੂੰ ਇੰਨੀ ਤਾਕਤ ਦਿੱਤੀ ਕਿ ਉਸ ਸਮਾਜ ਤੋਂ ਆਉਣ ਵਾਲਾ ਵਿਅਕਤੀ ਦੇਸ਼ ਦੀ ਰਾਜਨੀਤੀ 'ਚ ਇੰਨੇ ਉੱਚੇ ਸਥਾਨ ਤੱਕ ਪਹੁੰਚ ਸਕਿਆ ਪਰ ਸੰਵਿਧਾਨ ਵਿਰੋਧੀ ਸੋਚ ਰੱਖਣ ਵਾਲਿਆਂ ਨੂੰ ਇਹੀ ਬਰਾਬਰੀ ਕਦੇ ਸਵੀਕਾਰ ਨਹੀਂ ਹੋ ਸਕੀ।'' ਰਮੇਸ਼ ਨੇ ਕਿਹਾ,''ਪ੍ਰਧਾਨ ਮੰਤਰੀ ਦੇ ਮੂੰਹ 'ਚੋਂ ਦੇਸ਼ ਦੇ ਇੰਨੇ ਸੀਨੀਅਰ ਦਲਿਤ ਨੇਤਾ ਦੇ ਸਨਮਾਨ 'ਤੇ ਹੋਏ ਇਸ ਹਮਲੇ ਖ਼ਿਲਾਫ਼ ਇਕ ਸ਼ਬਦ ਨਿਕਲਣ ਦੀ ਉਮੀਦ ਕਰਨਾ ਤਾਂ ਦੂਰ ਦੀ ਗੱਲ ਹੈ। ਅਜਿਹੀ ਨਫ਼ਰਤ ਅਤੇ ਛੂਤ-ਛਾਤ ਫੈਲਾਉਣ ਵਾਲੇ ਲੋਕ ਹਮੇਸ਼ਾ ਇਨ੍ਹਾਂ ਤੋਂ ਪ੍ਰੇਰਨਾ ਅਤੇ ਹੌਂਸਲਾ ਪਾਉਂਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕ੍ਰਿਕਟ ਅਕੈਡਮੀ 'ਚ ਜਵਾਕ ਦੀ ਮੌਤ ! ਰੋਲਰ ਮਸ਼ੀਨ ਹੇਠ ਆਉਣ ਕਾਰਨ ਤੜਫ਼-ਤੜਫ਼ ਨਿਕਲੀ ਜਾਨ
NEXT STORY