ਨਵੀਂ ਦਿੱਲੀ (ਵਾਰਤਾ)— ਕਾਂਗਰਸ ਨੇ ਬੁੱਧਵਾਰ ਨੂੰ ਸੱਤਾਧਾਰੀ ਭਾਜਪਾ ਦੀ ਸਰਕਾਰ ਅਤੇ ਨੇਤਾਵਾਂ ’ਤੇ ਦੋਸ਼ ਲਾਇਆ ਕਿ ਉਹ ਉਸ ਦੇ ਲਾਏ ਹੋਏ ਦਰੱਖ਼ਤਾਂ ਦੇ ਪੱਕੇ ਪਕਾਏ ਫ਼ਲ ਖਾ ਰਹੀ ਹੈ। ਭਾਜਪਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਕਾਂਗਰਸ ਨੇ 70 ਸਾਲਾਂ ਦੇ ਸ਼ਾਸਨ ਵਿਚ ਕੁਝ ਨਹੀਂ ਕੀਤਾ ਹੁੰਦਾ ਤਾਂ ਉਹ ਅੱਜ ਜ਼ਿੰਦਾ ਹੀ ਨਾ ਰਹਿੰਦੇ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ਭਾਸ਼ਣ ਸਰਕਾਰ ਦੀ ਨੀਤੀ ਅਤੇ ਵਿਜ਼ਨ ਦਸਤਾਵੇਜ਼ ਹੁੰਦਾ ਹੈ ਪਰ ਇਹ ਤਾਂ ਪੂਰੀ ਤਰ੍ਹਾਂ ਨਾਲ ਚੁਣਾਵੀ ਭਾਸ਼ਣ ਹੈ ਅਤੇ ਇਸ ਨੂੰ ਪਿਛਲੇ ਸਾਰੇ ਭਾਸ਼ਣਾਂ ਦੇ ਅੰਸ਼ਾਂ ’ਚ ਕੁਝ ਨਵਾਂ ਜੋੜਦੇ ਹੋਏ ਤਿਆਰ ਕੀਤਾ ਗਿਆ ਹੈ।
ਖੜਗੇ ਨੇ ਅੱਗੇ ਕਿਹਾ ਕਿ ਇਸ ਵਿਚ ਸਰਕਾਰ ਦੇ ਕਿਸੇ ਵੀ ਵਾਅਦੇ ਨੂੰ ਪੂਰਾ ਕੀਤੇ ਜਾਣ ਦੀ ਗੱਲ ਨਹੀਂ ਹੈ। ਨਾ ਹੀ ਗਰੀਬ, ਮਹਿਲਾ, ਕਿਸਾਨ ਅਤੇ ਹੋਰ ਵਰਗਾਂ ਲਈ ਵੀ ਕੁਝ ਨਹੀਂ ਹੈ। ਖੜਗੇ ਨੇ ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਕਿਹਾ ਕਿ ਸਰਕਾਰ ਵਲੋਂ ਛੋਟੇ ਤੋਂ ਲੈ ਕੇ ਵੱਡੇ ਪੱਧਰ ’ਤੇ ਹਰ ਰੋਜ਼ ਅਤੇ ਹਰ ਕੋਈ ਇਕ ਹੀ ਗੱਲ ਕਹਿੰਦਾ ਹੈ ਕਿ ਕਾਂਗਰਸ ਨੇ 70 ਸਾਲਾਂ ਵਿਚ ਕੀ ਕੀਤਾ? ਉਨ੍ਹਾਂ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਜੇਕਰ ਕੁਝ ਨਹੀਂ ਕਰਦੇ ਤਾਂ ਅੱਜ ਤੁਸੀਂ ਜ਼ਿੰਦਾ ਨਾ ਰਹਿੰਦੇ। ਸੰਵਿਧਾਨ ਅਤੇ ਲੋਕਤੰਤਰ ਨੂੰ ਬਣਾ ਕੇ ਰੱਖਿਆ ਗਿਆ ਹੈ, ਜਿਸ ਕਾਰਨ ਤੁਸੀਂ ਜ਼ਿੰਦਾ ਹੋ ਅਤੇ ਇਨ੍ਹਾਂ ਵੱਡੇ-ਵੱਡੇ ਅਹੁਦਿਆਂ ’ਤੇ ਬੈਠੇ ਹੋ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਫ਼ਲਾਂ ਨੂੰ ਅੱਜ ਤੁਸੀਂ (ਭਾਜਪਾ) ਖਾ ਰਹੇ ਹਨ, ਉਹ ਦਰੱਖ਼ਤ ਕਾਂਗਰਸ ਦੇ ਅਤੇ ਪੰਡਿਤ ਜਵਾਹਰਲਾਲ ਨਹਿਰੂ ਦੇ ਲਾਏ ਹੋਏ ਹਨ।
ਵਿਧਾਇਕ ਦੀ ਕਾਤਲ ਨੂੰ ਸੁਪਰੀਮ ਕੋਰਟ ਨੇ 15 ਦਿਨਾਂ ਦੀ ਪੈਰੋਲ 'ਤੇ ਰਿਹਾਅ ਕਰਨ ਦਾ ਦਿੱਤਾ ਆਦੇਸ਼
NEXT STORY