ਮੁੰਬਈ (ਵਾਰਤਾ)- ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉਨ੍ਹਾਂ ਦੀ ਪਾਰਟੀ ਨਾਲ ਵਿਸ਼ੇਸ਼ ਸੰਬੰਧ ਹਨ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਬੈਨਰਜੀ 3 ਦਿਨਾਂ ਦੌਰੇ ’ਤੇ ਮੁੰਬਈ ਆਈ ਹੋਈ ਹੈ ਅਤੇ ਮੰਗਲਵਾਰ ਸ਼ਾਮ ਸ਼ਿਵ ਸੈਨਾ ਆਦਿੱਤਿਆ ਠਾਕਰੇ ਅਤੇ ਸੰਜੇ ਰਾਊਤ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ ਸੀ। ਰਾਊਤ ਨੇ ਬੈਨਰਜੀ ਨੂੰ ਪੱਛਮੀ ਬੰਗਾਲ ਦੀ ਸ਼ੇਰਨੀ ਦੱਸਿਆ ਅਤੇ ਕਿਹਾ ਕਿ ਭਾਜਪਾ ਦੇ ਨਾਲ ਹੀ ਸੀ.ਬੀ.ਆਈ., ਈ.ਡੀ. ਅਤੇ ਇਨਕਮ ਟੈਕਸ ਦੇ ਅਧਿਕਾਰੀਆਂ ਨਾਲ ਲੜ ਰਹੀ ਹੈ।
ਇਹ ਵੀ ਪੜ੍ਹੋ : ਸਾਬਕਾ PM ਦੇਵਗੌੜਾ ਦੇ ਸੁਆਗਤ ’ਚ ਝੁਕੇ ਪ੍ਰਧਾਨ ਮੰਤਰੀ ਮੋਦੀ, ਹੱਥ ਫੜ ਕੇ ਕੁਰਸੀ ’ਤੇ ਬਿਠਾਇਆ
ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ ਸਰਕਾਰ ਵੀ ਅਜਿਹੀ ਹੀ ਸਥਿਤੀਆਂ ਦਾ ਸਾਹਮਣਾ ਕਰ ਰਹੀ ਹੈ। ਦੋਵੇਂ ਪਾਰਟੀਆਂ ਨੇ ਇਨ੍ਹਾਂ ਤਾਕਤਾਂ ਨਾਲ ਲੜਨ ਦਾ ਫ਼ੈਸਲਾ ਲਿਆ ਹੈ। ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਨੇ ਹਾਲਾਂਕਿ ਦੋਹਾਂ ਨੇਤਾਵਾਂ ਦਰਮਿਆਨ ਹੋਈ ਬੈਠਕ ’ਤੇ ਸਵਾਲ ਚੁੱਕਿਆ ਹੈ ਅਤੇ ਕਿਹਾ ਕਿ ਦੋਹਾਂ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਜਨਤਕ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਸ਼ੇਲਾਰ ਨੇ ਦੋਸ਼ ਲਗਾਇਆ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਮਹਾਰਾਸ਼ਟਰ ਦੇ ਉਦਯੋਗਪਤੀਆਂ ਨਾਲ ਗੱਲ ਕਰਨ ਲਈ ਬੈਨਰਜੀ ਦਾ ਸਮਰਥਨ ਕਿਉਂ ਕਰ ਰਹੀ ਹੈ।
ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
ਹਰਿਆਣਾ ਦੀਆਂ ਜਥੇਬੰਦੀਆਂ ਨੇ ਕਿਹਾ- ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਨਾ ਹੋਣ ਤੱਕ ਘਰ ਵਾਪਸੀ ਨਹੀਂ
NEXT STORY