ਨਵੀਂ ਦਿੱਲੀ- ਸੰਸਦ ਮਾਨਸੂਨ ਸੈਸ਼ਨ ਦੇ ਅੱਜ ਯਾਨੀ ਮੰਗਲਵਾਰ ਨੂੰ ਦੂਜੇ ਦਿਨ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮੁੱਦਾ ਗਰਮਾਇਆ ਹੋਇਆ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੁਲਤਵੀ ਕਰਨੀ ਪਈ। ਉੱਥੇ ਹੀ ਵਿਰੋਧੀ ਦਲਾਂ ਨੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ’ਤੇ ਬੈਠਕ ਬੁਲਾਈ ਹੈ। ਉੱਥੇ ਹੀ ਰਾਜ ਸਭਾ ਦੇ ਸਪੀਕਰ ਅਤੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਮੁਅੱਤਲ ਫਾਈਨਲ ਹੈ ਅਤੇ ਇਸ ਨੂੰ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਮਾਨਸੂਨ ਸੈਸ਼ਨ ’ਚ ਜੋ ਹੋਇਆ, ਉਹ ਅੱਜ ਵੀ ਸਾਨੂੰ ਡਰਾਉਂਦਾ ਹੈ। ਸਪੀਕਰ ਨੇ ਕਿਹਾ,‘‘ਮੈਂ ਉਮੀਦ ਕਰਦਾ ਹਾਂ ਸਦਨ ਦੇ ਮੁੱਖ ਲੋਕ ਉਸ ਘਟਨਾ ਦੀ ਨਿੰਦਾ ਕਰਨਗੇ, ਜੋ ਪਿਛਲੇ ਸੈਸ਼ਨ ’ਚ ਹੋਇਆ ਸੀ।’’
ਨਾਇਡੂ ਨੇ ਮੁਅੱਤਲ ਸੰਸਦ ਮੈਂਬਰਾਂ ’ਤੇ ਹੋਏ ਐਕਸ਼ਨ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੇ 11 ਅਗਸਤ ਨੂੰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਦਰਅਸਲ ਕਾਂਗਰਸ ਇਸ ਗੱਲ ’ਤੇ ਅੜੀ ਹੈ ਕਿ ਮੁਅੱਤਲ ਸੰਸਦ ਮੈਂਬਰ ਮੁਆਫ਼ੀ ਨਹੀਂ ਮੰਗਣਗੇ। ਦੱਸਣਯੋਗ ਹੈ ਕਿ 11 ਅਗਸਤ ਨੂੰ ਬੀਮਾ ਬਿੱਲ ’ਤੇ ਚਰਚਾ ਦੌਰਾਨ ਰਾਜ ਸਭਾ ’ਚ ਜ਼ਬਰਦਸਤ ਹੰਗਾਮਾ ਹੋਇਆ ਸੀ। ਹੰਗਾਮਾ ਇੰਨਾ ਵੱਧ ਗਿਆ ਸੀ ਕਿ ਮਾਰਸ਼ਲਾਂ ਨੂੰ ਬੁਲਾਉਣਾ ਪੈ ਗਿਆ ਸੀ। ਸਰਕਾਰ ਦਾ ਦੋਸ਼ ਹੈ ਕਿ ਵਿਰੋਧੀ ਸੰਸਦ ਮੈਂਬਰਾਂ ਨੇ ਮਾਰਸ਼ਲਾਂ ਨਾਲ ਵੀ ਬੁਰਾ ਰਵੱਈਆ ਕੀਤਾ ਅਤੇ ਉਨ੍ਹਾਂ ਨਾਲ ਵੀ ਧੱਕਾ-ਮੁਕੀ ਕੀਤੀ ਗਈ, ਜਦੋਂ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮਾਰਸ਼ਲਾਂ ਨੇ ਮਹਿਲਾ ਸੰਸਦ ਮੈਂਬਰਾਂ ਨਾਲ ਬੁਰਾ ਰਵੱਈਆ ਕੀਤਾ। ਜਿਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ’ਚ ਕਾਂਗਰਸ, ਟੀ.ਐੱਮ.ਸੀ., ਸੀਪੀ.ਆਈ. ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼ਾਮਲ ਹਨ। ਇਨ੍ਹਾਂ ’ਚੋਂ ਕਿਸੇ ਸੰਸਦ ਮੈਂਬਰ ’ਤੇ ਕਾਗਜ਼ ਪਾੜਨ ਤਾਂ ਕਿਸੇ ’ਤੇ ਟੀ.ਵੀ. ਸਕ੍ਰੀਨ ਤੋੜਨ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਸੰਸਦ ਸੈਸ਼ਨ: ਰਾਜ ਸਭਾ ’ਚ ਵਿਰੋਧੀ ਧਿਰ ਦੇ 12 ਮੈਂਬਰਾਂ ਨੂੰ ਬਾਕੀ ਸੈਸ਼ਨ ਲਈ ਕੀਤਾ ਗਿਆ ਮੁਅੱਤਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
ਵਿਰੋਧੀ ਧਿਰਾਂ ਨੇ 12 ਸੰਸਦ ਮੈਂਬਰਾਂ ਦੇ ਮੁਅੱਤਲ ਦੇ ਮੁੱਦੇ ’ਤੇ ਅੱਗੇ ਦੀ ਰਣਨੀਤੀ ’ਤੇ ਕੀਤੀ ਚਰਚਾ
NEXT STORY