ਮੁੰਬਈ— ਕਹਿੰਦੇ ਨੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ ਅਤੇ ਜ਼ੁਰਮ ਕਰਨ ਵਾਲਾ ਚਾਹੇ ਕਿਤੇ ਵੀ ਲੁਕ ਜਾਵੇ, ਉਹ ਇਕ ਨਾ ਇਕ ਦਿਨ ਸ਼ਿਕੰਜੇ ਵਿਚ ਜ਼ਰੂਰ ਆਉਂਦਾ ਹੈ। 33 ਸਾਲ ਪੁਰਾਣੇ ਮਾਮਲੇ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਸਾਲ 1986 ਵਿਚ ਇਕ ਸ਼ਖਸ ਨੇ ਆਪਣੇ 5 ਸਾਲ ਦੇ ਨਵਜੰਮੇ ਬੇਟੇ ਦੀ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਸੀ ਅਤੇ ਉਸ ਨੂੰ ਜੇਲ ਹੋਈ ਸੀ। ਜੇਲ 'ਚੋਂ ਜਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿਚ ਲੰਬੀ ਜਾਂਚ ਦੌਰਾਨ ਜਦੋਂ ਪੁਲਸ ਕਿਸੇ ਨਤੀਜੇ 'ਤੇ ਨਹੀਂ ਪੁੱਜੀ ਤਾਂ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਰਾਮਚੰਦਰ ਸ਼ਰਮਾ ਨਾਂ ਇਹ ਸ਼ਖਸ ਮੈਟਰੋ ਜੰਕਸ਼ਨ ਕੋਲ ਪਾਨ ਵੇਚਦਾ ਸੀ। ਅੱਜ ਉਸ ਦੀ ਉਮਰ 65 ਸਾਲ ਦੀ ਹੈ। ਪੁਲਸ ਵਲੋਂ ਗ੍ਰਿਫਤਾਰ ਰਾਮਚੰਦਰ ਨੇ ਦੱਸਿਆ ਕਿ ਉਸ ਨੂੰ ਯਾਦ ਨਹੀਂ ਹੈ ਕਿ ਉਸ ਨੇ ਆਪਣੇ ਨਵਜੰਮੇ ਪੁੱਤਰ ਨੂੰ ਮਾਰਿਆ ਸੀ। ਪੁਲਸ ਨੇ ਦੱਸਿਆ ਕਿ ਰਾਮਚੰਦਰ ਉੱਤਰ ਪ੍ਰਦੇਸ਼ ਤੋਂ ਮੁੰਬਈ ਆ ਕੇ ਰਹਿ ਰਿਹਾ ਸੀ। ਉਹ ਬਿਨਾਂ ਵਿਆਹ ਕੀਤੇ ਚੰਦਰਕਲਾ ਜਾਧਵ ਨਾਂ ਦੀ ਔਰਤ ਨਾਲ ਰਿਸ਼ਤੇ ਵਿਚ ਸੀ। ਇਸ ਦੌਰਾਨ ਮਹਿਲਾ ਨੇ ਇਕ ਬੱਚੇ ਨੂੰ ਜਨਮ ਦਿੱਤਾ। ਰਾਮਚੰਦਰ ਨੂੰ ਇਹ ਬੱਚਾ ਮਨਜ਼ੂਰ ਨਹੀਂ ਸੀ। ਉਸ ਨੇ 5 ਦਿਨ ਦੇ ਬੱਚੇ ਦੀ ਹੱਤਿਆ ਕਰ ਦਿੱਤੀ।
ਹੱਤਿਆ ਤੋਂ ਬਾਅਦ ਰਾਮਚੰਦਰ ਸ਼ਰਮਾ ਨੇ ਬੱਚੇ ਦੀ ਲਾਸ਼ ਨੂੰ ਧਾਰਾਵੀ ਵਿਚ ਇਕ ਜਨਤਕ ਥਾਂ 'ਤੇ ਦਫਨਾ ਦਿੱਤੀ। ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪੁਲਸ ਨੂੰ ਹੱਤਿਆ ਬਾਰੇ ਸੂਚਨਾ ਮਿਲੀ। ਉਨ੍ਹਾਂ ਨੇ ਸ਼ਰਮਾ ਨੂੰ ਹਿਰਾਸਤ ਵਿਚ ਲਿਆ ਅਤੇ ਪੁੱਛ-ਗਿੱਛ ਕੀਤੀ। ਰਾਮਚੰਦਰ ਨੇ ਆਪਣੇ ਬੱਚੇ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਸੀ ਅਤੇ ਫਿਰ ਬੱਚੇ ਦੀ ਲਾਸ਼ ਵੀ ਬਰਾਮਦ ਕੀਤੀ ਗਈ ਸੀ। ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ। ਇਸ ੋਤੋਂ ਬਾਅਦ ਪੁਲਸ ਨੇ ਹੱਤਿਆ ਅਤੇ ਸਬੂਤ ਨੂੰ ਮਿਟਾਉਣ ਦੇ ਦੋਸ਼ ਵਿਚ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਜੇਲ ਹੋਈ ਅਤੇ ਸਾਢੇ ਤਿੰਨ ਮਹੀਨੇ ਬਾਅਦ ਸ਼ਰਮਾ ਨੂੰ ਜਮਾਨਤ ਮਿਲ ਗਈ ਅਤੇ ਫਿਰ ਉਹ ਸ਼ਹਿਰ ਤੋਂ ਫਰਾਰ ਹੋ ਗਿਆ। ਅਦਾਲਤਾਂ ਨੇ ਸ਼ਰਮਾ ਵਿਰੁੱਧ ਸੰਮਨ ਵੀ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋ ਰਿਹਾ ਸੀ। ਪੁਲਸ ਟੀਮ ਉੱਤਰ ਪ੍ਰਦੇਸ਼ ਦੇ ਕਬੀਰਦਾਸ ਨਗਰ ਜ਼ਿਲੇ ਵਿਚ ਰਾਮਚੰਦਰ ਦੇ ਘਰ ਵੀ ਗਈ ਸੀ ਪਰ ਉਹ ਨਹੀਂ ਮਿਲਿਆ।
ਸਾਲ 1989 ਵਿਚ ਚੰਦਰਕਲਾ ਜਾਧਵ ਦਾ ਦੇਹਾਂਤ ਹੋ ਗਿਆ ਅਤੇ ਮਾਮਲਾ ਬੰਦ ਹੋ ਗਿਆ। ਪੁਲਸ ਨੂੰ ਹਾਲ ਹੀ ਵਿਚ ਸੂਚਨਾ ਮਿਲੀ ਸੀ ਕਿ ਰਾਮਚੰਦਰ ਦਾ ਇਕ ਪੁੱਤਰ ਮੁੰਬਈ ਵਿਚ ਰਹਿ ਕੇ ਕੰਮ ਕਰਦਾ ਸੀ। ਪੁਲਸ ਨੇ ਉਸ ਦੇ ਬੇਟੇ ਅਤੇ ਉਸ ਦੇ 3 ਭਰਾਵਾਂ ਅਤੇ ਉਨ੍ਹਾਂ ਦੇ ਦੋਸਤ ਤੋਂ ਪੁੱਛ-ਗਿੱਛ ਕੀਤੀ, ਜਿਨ੍ਹਾਂ ਨੇ ਰਾਮਚੰਦਰ ਬਾਰੇ ਦੱਸਿਆ। ਜਿਸ ਤੋਂ ਬਾਅਦ ਪੁਲਸ ਨੇ ਰਾਮਚੰਦਰ ਸ਼ਰਮਾ ਦਾ ਉੱਤਰ ਪ੍ਰਦੇਸ਼ ਵਿਚ ਪਤਾ ਲਾਇਆ ਗਿਆ। ਉਸ ਦਾ ਕਾਲ ਰਿਕਾਰਡ ਵੀ ਖੰਗਾਲਿਆ ਅਤੇ ਉੱਤਰ ਪ੍ਰਦੇਸ਼ ਦਾ ਇਕ ਨੰਬਰ ਮਿਲਿਆ। ਉਸ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਮੁੰਬਈ ਪੁਲਸ ਕੋਲ ਅਦਾਲਤ ਵਿਚ ਰਾਮਚੰਦਰ ਵਿਰੁੱਧ ਸਬੂਤ ਅਤੇ ਗਵਾਹ ਪੇਸ਼ ਕਰਨਾ ਵੱਡੀ ਚੁਣੌਤੀ ਹੋਵੇਗੀ।
ਪੀ. ਸੀ. ਘੋਸ਼ ਹੋ ਸਕਦੇ ਨੇ ਭਾਰਤ ਦੇ ਪਹਿਲੇ ਲੋਕਪਾਲ, ਐਲਾਨ ਜਲਦ
NEXT STORY