ਮਯੂਰਭੰਜ (ਓਡੀਸ਼ਾ): ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ 'ਚ ਅੰਧਵਿਸ਼ਵਾਸ ਕਾਰਨ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 35 ਸਾਲਾ ਕਬਾਇਲੀ ਵਿਅਕਤੀ ਨੇ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਜਾਦੂ-ਟੂਣੇ ਦੇ ਸ਼ੱਕ ਵਿੱਚ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ 55 ਸਾਲਾ ਰਾਇਮਣੀ ਸਿੰਘ ਵਜੋਂ ਹੋਈ ਹੈ। ਮੁਲਜ਼ਮ ਤਪਨ ਸਿੰਘ (35), ਜੋ ਮ੍ਰਿਤਕਾ ਦਾ ਆਪਣਾ ਪੁੱਤਰ ਹੈ। ਇਹ ਵਾਰਦਾਤ ਬੇਤਨੋਟੀ ਥਾਣਾ ਖੇਤਰ ਦੇ ਅਧੀਨ ਪੈਂਦਾ ਪਿੰਡ ਕੋਲਾਰਾਫੁਲੀਆ ਵਿਚ ਹੋਈ। ਵੀਰਵਾਰ ਨੂੰ ਵਾਪਰੀ ਇਸ ਘਟਨਾ 'ਚ ਬਜ਼ੁਰਗ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਬੇਤਨੋਟੀ ਥਾਣੇ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਕਤਲ ਪਿੱਛੇ ਸ਼ੱਕੀ ਵਜ੍ਹਾ
ਬੇਤਨੋਟੀ ਥਾਣੇ ਦੀ ਇੰਸਪੈਕਟਰ ਸਸਮਿਤਾ ਮੋਹੰਤੋ ਨੇ ਦੱਸਿਆ ਕਿ ਮੁਲਜ਼ਮ ਤਪਨ ਸਿੰਘ ਨੂੰ ਆਪਣੀ ਮਾਂ 'ਤੇ ਜਾਦੂ-ਟੂਣਾ ਕਰਨ ਦਾ ਸ਼ੱਕ ਸੀ। ਤਪਨ ਦਾ ਮੰਨਣਾ ਸੀ ਕਿ ਉਸ ਦੀ ਮਾਂ ਉਸ ਦੀ ਪਤਨੀ 'ਤੇ ਜਾਦੂ-ਟੂਣਾ ਕਰ ਰਹੀ ਹੈ, ਜਿਸ ਕਾਰਨ ਉਸ ਦੀ ਪਤਨੀ ਅਕਸਰ ਬਿਮਾਰ ਰਹਿੰਦੀ ਸੀ। ਇਸੇ ਵਹਿਮ ਦੇ ਚੱਲਦਿਆਂ ਉਸ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ।
ਪੁਲਸ ਦੀ ਕਾਰਵਾਈ
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਤਪਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਜਲ ਬੋਰਡ 'ਤੇ ਡਿੱਗੀ ਗਾਜ: ਸ਼ਿਕਾਇਤਾਂ ਦੇ ਨਿਪਟਾਰੇ 'ਚ ਦੇਰੀ, 4 ਅਧਿਕਾਰੀ ਮੁਅੱਤਲ
NEXT STORY