ਚੇਨਈ— ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਸਮੱਗਲਰ ਰੋਜ਼ ਨਵੇਂ-ਨਵੇਂ ਢੰਗ ਇਜਾਦ ਕਰ ਰਹੇ ਹਨ। ਤਾਜ਼ਾ ਵਾਕਿਆ ਚੇਨਈ ਇੰਟਰਨੈਸ਼ਨਲ ਏਅਰਪੋਰਟ ਦਾ ਹੈ, ਜਿਥੇ 35 ਸਾਲਾ ਸਮੱਗਲਰ ਮੁਹੰਮਦ ਸਬੀਰ ਨੇ ਹੈਰੋਇਨ ਦੀ ਸਮੱਗਲਿੰਗ ਲਈ ਅਨੋਖਾ ਤਰੀਕਾ ਚੁਣਿਆ।
ਮੁਹੰਮਦ ਨੇ ਸੁਰੱਖਿਆ ਜਾਂਚ ਤੋਂ ਬਚਣ ਲਈ 100 ਗ੍ਰਾਮ ਹੈਰੋਇਨ ਨੂੰ ਇਕ ਕੰਡੋਮ ਵਿਚ ਭਰ ਕੇ ਉਸ ਨੂੰ ਆਪਣੇ ਗੁਪਤ ਅੰਗ ਨਾਲ ਬੰਨ੍ਹ ਲਿਆ ਸੀ।
ਏਅਰਪੋਰਟ 'ਤੇ ਸੁਰੱਖਿਆ ਜਾਂਚ ਵਿਚ ਤਾਇਨਾਤ ਸੀ. ਆਈ. ਐੱਸ. ਐੱਫ. ਦੇ ਅਧਿਕਾਰੀਆਂ ਨੇ ਜਦੋਂ ਮੁਹੰਮਦ ਨੂੰ ਰੋਕਿਆ ਤਾਂ ਦੇਖਿਆ ਕਿ ਉਸ ਦੇ ਸਰੀਰ 'ਚ ਪੇਡੂ ਦਾ ਹਿੱਸਾ ਕੁਝ ਜ਼ਿਆਦਾ ਹੀ ਵੱਡਾ ਹੈ। ਸੀ. ਆਈ. ਐੱਸ. ਐੱਫ. ਦੇ ਜਵਾਨ ਸਬੀਰ ਨੂੰ ਇਕ ਪਾਸੇ ਲੈ ਗਏ ਅਤੇ ਉਸ ਦੀ ਜਾਂਚ ਕੀਤੀ ਤਾਂ ਹੈਰੋਇਨ ਬਰਾਮਦ ਹੋਈ। ਸੁਰੱਖਿਆ ਮੁਲਾਜ਼ਮਾਂ ਨੇ ਸਮੱਗਲਰ ਨੂੰ ਏਅਰਪੋਰਟ ਦੇ ਕਸਟਮ ਅਧਿਕਾਰੀਆਂ ਨੂੰ ਸੌਂਪ ਦਿੱਤਾ।
ਇਕ ਅਧਿਕਾਰੀ ਨੇ ਕਿਹਾ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਸਬੀਰ ਸ਼੍ਰੀਲੰਕਾ ਦੇ ਸਮੱਗਲਰਾਂ ਲਈ ਹੈਰੋਇਨ ਲਿਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਮੰਡੀ 'ਚ ਕੀਮਤ ਲੱਗਭਗ 10 ਲੱਖ ਰੁਪਏ ਹੈ।
ਤੁਹਾਡੀਆਂ ਪਾਲਤੂ ਬਿੱਲੀਆਂ ਤੁਹਾਨੂੰ ਹੀ ਕਰ ਸਕਦੀਆਂ ਹਨ ਬੀਮਾਰ
NEXT STORY