ਮੁੰਬਈ - ਹਸਪਤਾਲ ਅਤੇ ਘਰਾਂ 'ਚ ਰਹਿਣ ਵਾਲੀਆਂ ਬਿੱਲੀਆਂ ਤੋਂ ਪੇਟ ਸਬੰਧਤ ਸਮੱਸਿਆਵਾਂ ਇਨਸਾਨਾਂ 'ਚ ਹੋ ਸਕਦੀਆਂ ਹਨ। ਇਹ ਗੱਲ ਪਰੇਲ ਸਥਿਤ ਜਾਨਵਰਾਂ ਦੇ ਕਾਲਜ ਵਲੋਂ ਕੀਤੀ ਗਈ ਇਕ ਖੋਜ ਵਿਚ ਸਾਹਮਣੇ ਆਈ ਹੈ।
ਖੋਜ ਮੁਤਾਬਕ 72 ਫੀਸਦੀ ਬਿੱਲੀਆਂ ਦੇ ਮਲ-ਮੂਤਰ ਨਾਲ ਪੇਟ ਸਬੰਧੀ ਬੀਮਾਰੀਆਂ ਨੂੰ ਜਨਮ ਦੇਣ ਵਾਲੇ ਇਕ ਜਾਂ ਇਕ ਤੋਂ ਵੱਧ ਪੈਰਾਸਾਈਟ ਮਿਲੇ ਹਨ, ਜਿਸ ਨਾਲ ਇਨਸਾਨਾਂ 'ਚ ਪੇਟ ਦੇ ਨਾਲ ਹੀ ਨਿਊਰੋਲਾਜੀਕਲ ਇਨਫੈਕਸ਼ਨ ਹੋ ਸਕਦੀ ਹੈ।
ਇਹ ਖੋਜ ਬੰਬੇ ਵੈਟਰਨਰੀ ਕਾਲਜ ਅਤੇ ਮਹਾਰਾਸ਼ਟਰ ਐਨੀਮਲ ਐਂਡ ਫਿਸ਼ਰੀ ਸਾਇੰਸ ਯੂਨੀਵਰਸਿਟੀ ਵਲੋਂ ਕੀਤੀ ਗਈ ਹੈ। ਖੋਜ ਮੁਤਾਬਕ ਅਗਸਤ 2012 ਤੋਂ ਅਕਤੂਬਰ 2012 ਤੱਕ ਪਰੇਲ ਸਥਿਤ ਜਾਨਵਰਾਂ ਦੇ ਕਾਲਜ ਵਿਚ ਦਾਖਲ 72 ਬਿੱਲੀਆਂ 'ਤੇ ਕੀਤੇ ਗਏ ਅਧਿਐਨ ਵਿਚ 52 (72 ਫੀਸਦੀ) ਬਿੱਲੀਆਂ ਦੇ ਮਲ ਵਿਚ ਇਨਸਾਨਾਂ 'ਚ ਪੇਟ ਨਾਲ ਸਬੰਧਿਤ ਸਮੱਸਿਆ ਨੂੰ ਜਨਮ ਦੇਣ ਵਾਲੇ ਇਕ ਜਾਂ ਇਕ ਤੋਂ ਵੱਧ ਪੈਰਾਸਾਈਟ ਹੋਣ ਦੀ ਗੱਲ ਸਾਹਮਣੇ ਆਈ ਹੈ।
ਰਿਪੋਰਟ ਦੀ ਮੰਨੀਏ ਤਾਂ ਬਿੱਲੀਆਂ ਦੇ ਮਲ ਵਿਚ 6 ਪ੍ਰਕਾਰ ਦੇ ਪੈਰਾਸਾਈਟ ਪਾਏ ਜਾਂਦੇ ਹਨ, ਜਿਸਦੇ ਸੰਪਰਕ ਵਿਚ ਆਉਣ ਨਾਲ ਬਿੱਲੀ ਪਾਲਣ ਵਾਲਿਆਂ ਅਤੇ ਉਨ੍ਹਾਂ ਨਾਲ ਵੱਧ ਸਮਾਂ ਬਿਤਾਉਣ ਵਾਲਿਆਂ ਵਿਚ ਪੇਟ ਨਾਲ ਸਬੰਧਿਤ ਸਮੱਸਿਆ ਹੋ ਸਕਦੀ ਹੈ। ਇੰਨਾ ਹੀ ਨਹੀਂ ਜੇ ਵਿਅਕਤੀ ਦੀ ਰੋਗ ਰੋਕੂ ਸਮਰੱਥਾ ਘੱਟ ਹੈ ਤਾਂ ਉਹ ਹੋਰ ਖਤਰਨਾਕ ਬੀਮਾਰੀਆਂ ਦੀ ਲਪੇਟ ਵਿਚ ਵੀ ਆ ਸਕਦਾ ਹੈ।
ਇਕ ਅਜਿਹਾ ਸੂਬਾ ਜਿਥੇ ਬੱਚਿਆਂ ਦੇ ਮਰਨ ਤੋਂ ਬਾਅਦ ਭੂਤਾਂ ਦਾ ਕਰਵਾਇਆ ਜਾਂਦੈ ਵਿਆਹ
NEXT STORY