ਕਿਸ਼ਤਵਾੜ, (ਅਜੇ)- ਕਿਸ਼ਤਵਾੜ ਪੁਲਸ ਨੇ ਇਕ ਕਾਰਵਾਈ ਦੌਰਾਨ ਅੱਤਵਾਦੀ ਸੰਗਠਨਾਂ ਨੂੰ ਹਥਿਆਰ ਸਪਲਾਈ ਕਰਨ ਅਤੇ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਨੌਜਵਾਨ ਦਾ ਵਿਆਹ ਹੋਣ ਜਾ ਰਿਹਾ ਸੀ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਰਜਿੰਦਰ ਕੁਮਾਰ ਗੁਪਤਾ ਨੇ ਦੱਸਿਆ ਕਿ ਦੋਸ਼ੀ ਜਹੂਰ ਅਹਿਮਦ ਕਮਲ ਉਰਫ ਨਿੱਕਾ ਕਮਲ ਪੁੱਤਰ ਵਲੀ ਮੁਹੰਮਦ ਨਿਵਾਸੀ ਕਮਲ ਮੁਹੱਲਾ ਕਿਸ਼ਤਵਾੜ ਜੁਲਾਈ ਵਿਚ ਦਰਜ ਐੱਫ. ਆਈ. ਆਰ. ਨੰਬਰ 182/2018 ਵਿਚ ਲੋੜੀਂਦਾ ਸੀ, ਜਿਸ ਵਿਚ ਹਿਜ਼ਬੁਲ ਦਾ ਸਰਗਰਮ ਅੱਤਵਾਦੀ ਰਮੀਜ਼ ਅਹਿਮਦ ਆਪਣੇ ਇਕ ਹੋਰ ਸਾਥੀ ਨਾਲ ਹਥਿਆਰਾਂ ਸਮੇਤ ਫੜਿਆ ਗਿਆ ਸੀ।
ਦੋਸ਼ ਹੈ ਕਿ ਰਮੀਜ ਅਹਿਮਦ ਨੂੰ ਜਹੂਰ ਅਹਿਮਦ ਉਰਫ ਨਿੱਕਾ ਕਮਲ ਨੇ ਪਿਸਤੌਲ, ਗ੍ਰਨੇਡ, ਏ. ਕੇ. 47 ਰਾਈਫਲ ਦੀਆਂ 3 ਮੈਗਜ਼ੀਨਾਂ ਅਤੇ 90 ਰੌਂਦ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਝ ਦਿਨ ਪਹਿਲਾਂ ਕਿਸ਼ਤਵਾੜ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਆਈ. ਐੱਸ. ਆਈ. ਏਜੰਟ ਨਾਲ ਵੀ ਨਿੱਕਾ ਕਮਲ ਦਾ ਨਾਂ ਜੁੜਿਆ ਹੈ। ਪੁਲਸ ਅਨੁਸਾਰ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਵਿਚ ਕੁਝ ਹੋਰ ਖੁਲਾਸੇ ਹੋ ਸਕਦੇ ਹਨ। ਮਿਲੀਆਂ ਸੂਚਨਾਵਾਂ ਅਨੁਸਾਰ ਨਿੱਕਾ ਕਮਲ ਦਾ ਵਿਆਹ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੁਲਸ ਦੀ ਗ੍ਰਿਫਤ ਵਿਚ ਆ ਗਿਆ।
ਛੇੜਛਾੜ ਕਰਨ ਦਾ ਵਿਰੋਧ ਕਰਨ 'ਤੇ ਨੌਜਵਾਨ ਨੇ ਵਿਦਿਆਰਥਣ ਨੂੰ ਜਿੰਦਾ ਸਾੜਿਆ
NEXT STORY