ਕੁੱਲੂ— ਕੁੱਲੂ-ਮਨਾਲੀ ਦੇ ਸੈਰ-ਸਪਾਟਾ ਸੀਜ਼ਨ ਨੇ ਰਫਤਾਰ ਫੜ ਲਈ ਹੈ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਵਾਹਨ ਕੁੱਲੂ, ਮਨਾਲੀ, ਮਣੀਕਰਨ ਪਹੁੰਚ ਰਹੇ ਹਨ। ਸੈਲਾਨੀ ਇੱਥੇ ਠੰਡੀ ਵਾਦੀਆਂ ਦਾ ਆਨੰਦ ਮਾਣ ਰਹੇ ਹਨ। ਉੱਤਰ ਭਾਰਤ ਵਿਚ ਇਸ ਸਮੇਂ ਗਰਮੀ ਦਾ ਕਹਿਰ ਹੈ ਅਤੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਸੈਲਾਨੀ ਪਰਿਵਾਰ ਸਮੇਤ ਮਨਾਲੀ ਪਹੁੰਚ ਰਹੇ ਹਨ।
ਸੈਲਾਨੀ ਦੀ ਭੀੜ ਨੂੰ ਦੇਖਦੇ ਹੋਏ ਕੁੱਲੂ-ਮਨਾਲੀ ਵਿਚ ਕਾਰੋਬਾਰੀ ਦੇ ਚਿਹਰੇ ਖਿੜ ਗਏ ਹਨ। ਕਾਰੋਬਾਰੀ ਦੀ ਇਸ ਸੈਰ-ਸਪਾਟਾ ਸੀਜ਼ਨ 'ਚ ਮੰਨੋ ਚਾਂਦੀ ਹੋਵੇ। ਸੈਲਾਨੀ ਇੱਥੇ ਆ ਕੇ ਹੋਟਲਾਂ ਵਿਚ ਠਹਿਰਦੇ ਹਨ। ਸੈਲਾਨੀਆਂ ਨੂੰ ਇੱਥੋਂ ਦੇ ਲੋਕਾਂ ਦੀ ਖਾਤਿਰਦਾਰੀ ਵੀ ਮੋਹ ਰਹੀ ਹੈ। ਕੁੱਲੂ-ਮਨਾਲੀ ਵਿਚ ਸੈਲਾਨੀਆਂ ਦੀ ਸਹੂਲਤ ਲਈ ਪ੍ਰਸ਼ਾਸਨ ਵਲੋਂ ਉੱਚਿਤ ਇੰਤਜ਼ਾਮ ਕੀਤੇ ਗਏ ਹਨ। ਹੋਟਲ ਅਤੇ ਟੈਕਸੀ ਯੂਨੀਅਨ ਨੇ ਸੈਲਾਨੀਆਂ ਲਈ ਕਈ ਇੰਤਜ਼ਾਮ ਕੀਤੇ ਹਨ।
ਮਨਾਲੀ ਘੁੰਮਣ ਆਈ ਇਕ ਸੈਲਾਨੀ ਨੇ ਕਿਹਾ ਕਿ ਉਹ ਪਹਿਲਾਂ ਵੀ ਇੱਥੇ ਆਈ ਹੈ ਅਤੇ ਇੱਥੋਂ ਦੇ ਮੌਸਮ ਦਾ ਆਨੰਦ ਮਾਣ ਰਹੀ ਹੈ। ਇੱਥੇ ਨਦੀ ਦੇ ਠੰਡੇ ਪਾਣੀ ਵਿਚ ਰਾਫਟਿੰਗ ਦਾ ਆਪਣਾ ਵੱਖਰਾ ਹੀ ਮਜ਼ਾ ਹੈ। ਇੱਥੋਂ ਦੇ ਠੰਡੇ ਮੌਸਮ ਵਿਚ ਇੱਥੋਂ ਜਾਣ ਦਾ ਦਿਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਲੋਕ ਹੋਟਲਾਂ 'ਚ ਰਹਿਣ ਦੇ ਨਾਲ-ਨਾਲ ਖਾਣ-ਪੀਣ ਦਾ ਮਜ਼ਾ ਲੈ ਰਹੇ ਹਨ। ਇੱਥੋਂ ਦੀਆਂ ਖੂਬਸੂਰਤ ਵਾਦੀਆਂ ਦਿਲ ਨੂੰ ਮੋਹ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਫਟਿੰਗ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੈਲਾਨੀਆਂ ਨੂੰ ਲਾਈਫ ਜੈਕਟ, ਹੈਲਮੇਟ ਨਾਲ ਪੂਰੀ ਤਰ੍ਹਾਂ ਗਾਈਡ ਕੀਤਾ ਜਾ ਰਿਹਾ ਹੈ, ਜਿਸ ਨਾਲ ਸੁਰੱਖਿਅਤ ਰਾਫਟਿੰਗ ਕਰਵਾਈ ਜਾ ਰਹੀ ਹੈ।
ਪੀ. ਐੱਮ. ਮੋਦੀ ਨੇ ਵੀਰੂ ਦੇਵਗਨ ਦੇ ਦਿਹਾਂਤ 'ਤੇ ਜਤਾਇਆ ਦੁੱਖ, ਪਰਿਵਾਰ ਨੂੰ ਲਿਖੀ ਭਾਵੁਕ ਚਿੱਠੀ
NEXT STORY