ਨਵੀਂ ਦਿੱਲੀ— ਸਿਆਸੇ ਗਲਿਆਰੇ ਵਿਚ ਇਨ੍ਹੀਂ ਦਿਨੀਂ ਚਰਚਾ ਛਿੜੀ ਹੋਈ ਹੈ ਕਿ ਗਾਂਧੀ ਪਰਿਵਾਰ ਇਕ ਹੋ ਸਕਦਾ ਹੈ। ਅੰਗਰੇਜ਼ੀ ਅਖਬਾਰ ਵਿਚ ਛਪੇ ਇਕ ਲੇਖ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸੋਨੀਆ ਗਾਂਧੀ ਅਤੇ ਮੇਨਕਾ ਗਾਂਧੀ ਪਰਿਵਾਰ ਇਕ ਹੋ ਸਕਦਾ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਦੋਵੇਂ ਗਾਂਧੀ ਪਰਿਵਾਰ ਵੱਖ ਹਨ। ਸੋਨੀਆ ਗਾਂਧੀ ਨੇ ਜਿੱਥੇ ਕਾਂਗਰਸ ਵਿਚ ਰਹਿ ਕੇ ਆਪਣੇ ਸਿਆਸੀ ਸਫਰ ਨੂੰ ਅੱਗੇ ਚਲਾਇਆ, ਉੱਥੇ ਹੀ ਮੇਨਕਾ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਵਰੁਣ ਗਾਂਧੀ ਭਾਜਪਾ ਪਾਰਟੀ ਵਿਚ ਹਨ।
ਦਰਅਸਲ ਹਾਲ ਹੀ 'ਚ ਟਾਈਗਰ ਅਵਿਨੀ ਦੀ ਹੱਤਿਆ ਨੂੰ ਲੈ ਕੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਮਹਾਰਾਸ਼ਟਰ ਦੇ ਜੰਗਲਾਤ ਮੰਤਰੀ ਸੁਧੀਰ ਮੁੰਗਤੀਵਾਰ 'ਤੇ ਟਵਿੱਟਰ ਅਤੇ ਜਨਤਕ ਰੂਪ ਨਾਲ ਹਮਲਾ ਬੋਲਿਆ ਅਤੇ ਸਰਕਾਰ ਨੂੰ ਇਸ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਸੋਨੀਆ ਗਾਂਧੀ ਨੇ ਹਾਲ ਹੀ ਵਿਚ ਮੇਨਕਾ ਗਾਂਧੀ ਦੇ ਮੰਤਰਾਲੇ ਵਲੋਂ ਔਰਤਾਂ ਲਈ ਆਯੋਜਿਤ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਸੀ। ਹਾਲਾਂਕਿ ਇਸ ਦੌਰਾਨ ਮੇਨਕਾ ਗਾਂਧੀ ਖੁਦ ਪ੍ਰੋਗਰਾਮ ਵਿਚ ਮੌਜੂਦ ਨਹੀਂ ਸੀ ਪਰ ਸੋਨੀਆ ਕਾਫੀ ਸਮੇਂ ਤਕ ਉੱਥੇ ਰੁਕੀ ਸੀ। ਸੋਨੀਆ ਦਾ ਮੇਨਕਾ ਦੇ ਪ੍ਰੋਗਰਾਮ ਵਿਚ ਆਉਣਾ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਨੇ ਵੀ ਟਾਈਗਰ ਦੀ ਹੱਤਿਆ ਦਾ ਵਿਰੋਧ ਕਰ ਕੇ ਆਪਣੀ ਚਾਚੀ ਮੇਨਕਾ ਗਾਂਧੀ ਦਾ ਸਾਥ ਦਿੱਤਾ। ਇਨ੍ਹਾਂ ਚਰਚਾਵਾਂ ਤੋਂ ਬਾਅਦ ਭਾਜਪਾ ਵਿਚ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਗਾਂਧੀ ਪਰਿਵਾਰ ਇਕ ਹੋ ਸਕਦਾ ਹੈ।
ਪੁਣੇ 'ਚ ਸੜਕਾਂ ਨੂੰ ਗੰਦਾ ਕਰਨ ਵਾਲਿਆਂ ਦੀ ਖੈਰ ਨਹੀਂ
NEXT STORY