ਇੰਫਾਲ- ਮਣੀਪੁਰ ’ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸੋਮਵਾਰ ਯਾਨੀ ਕਿ ਅੱਜ ਸਖਤ ਸਰੁੱਖਿਆ ਹੇਠ ਸ਼ਾਂਤੀਪੂਰਨ ਵੋਟਾਂ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਮਣੀਪੁਰ ’ਚ ਕੁੱਲ 60 ਸੀਟਾਂ ਹਨ ਅਤੇ ਪਹਿਲੇ ਪੜਾਅ ’ਚ ਅੱਜ 38 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਸੂਬੇ ਦੀਆਂ 38 ਸੀਟਾਂ ’ਤੇ 173 ਉਮੀਦਵਾਰਾਂ ਦੀ ਕਿਸਮਤ ਦਾ ਫੈ਼ਸਲਾ ਹੋਵੇਗਾ।
ਇਹ ਵੀ ਪੜ੍ਹੋ: ਮਣੀਪੁਰ ਚੋਣਾਂ 2022: ਪਹਿਲੇ ਪੜਾਅ ’ਚ 38 ਸੀਟਾਂ ’ਤੇ ਵੋਟਿੰਗ ਜਾਰੀ, 173 ਉਮੀਦਵਾਰ ਅਜਮਾਉਣਗੇ ਕਿਸਮਤ
ਓਧਰ ਮਣੀਪੁਰ ਚੋਣਾਂ ਦੇ ਪਹਿਲੇ ਪੜਾਅ ’ਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਇੰਫਾਲ ’ਚ ਵੋਟ ਪਾਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੇਰੇ ਚੋਣ ਖੇਤਰ ਦੇ 75 ਫ਼ੀਸਦੀ ਲੋਕ ਭਾਜਪਾ ਅਤੇ ਮੈਨੂੰ ਵੋਟਾਂ ਪਾਉਣਗੇ। ਭਾਜਪਾ ਪਹਿਲੇ ਪੜਾਅ ਦੀਆਂ 38 ਸੀਟਾਂ ’ਚੋਂ ਘੱਟ ਤੋਂ ਘੱਟ 30 ਸੀਟਾਂ ਦੀ ਉਮੀਦ ਕਰ ਰਹੀ ਹੈ। ਬੀਰੇਨ ਨੇ ਇਸ ਦੇ ਨਾਲ ਹੀ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਆਪਣੇ ਚੋਣ ਖੇਤਰ ਦੇ ਲੋਕਾਂ ਅਤੇ ਹੋਰ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੋਟ ਪਾਉਣ ਅਤੇ ਸੰਵਿਧਾਨ ਵਲੋਂ ਦਿੱਤੀ ਗਈ ਲੋਕਤੰਤਰੀ ਸ਼ਕਤੀ ਦਾ ਇਸਤੇਮਾਲ ਕਰਨ।
ਇਹ ਵੀ ਪੜ੍ਹੋ: ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ‘ਤਿਰੰਗਾ’, ਵੇਖ ਰੂਸੀ ਫ਼ੌਜ ਵੀ ਕਰ ਰਹੀ ਸਨਮਾਨ
ਮਣੀਪੁਰ ਦੇ ਰਾਜਪਾਲ ਲਾ ਗਣੇਸ਼ਨ ਨੇ ਵੀ ਇੰਫਾਲ ’ਚ ਵੋਟ ਪਾਈ। ਵੋਟ ਪਾਉਣ ਮਗਰੋਂ ਉਨ੍ਹਾਂ ਨੇ ਕਿਹਾ ਕਿ ਮੈਂ ਮਣੀਪੁਰ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਕਿਉਂਕਿ ਸਾਡੇ ਦੇਸ਼ ’ਚ ਲੋਕਤੰਤਰ ਪ੍ਰਚਲਿਤ ਹੈ ਅਤੇ ਲੋਕਤੰਤਰ ਦੀ ਨਿਸ਼ਾਨੀ ਚੋਣਾਂ ਹਨ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਸਟਾਰ ਕਿਲੀ ਪਾਲ-ਨੀਮਾ ਦੇ ਹੁਨਰ ਦੇ ਦੀਵਾਨੇ ਹੋਏ PM Modi, ‘ਮਨ ਕੀ ਬਾਤ’ ’ਚ ਕੀਤੀ ਸ਼ਲਾਘਾ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਵੋਟ ਪਾਉਣ ਵਾਲਿਆਂ ਨੂੰ ਅਪੀਲੀ ਕੀਤੀ ਹੈ ਕਿ ਉਹ ਰਿਕਾਰਡ ਗਿਣਤੀ ’ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਲਿਖਿਆ, ‘‘ਮਣੀਪੁਰ ਦੇ ਪਹਿਲੇ ਪੜਾਅ ਦੀਆਂ ਚੋਣਾਂ ਲਈ ਸਾਰੇ ਲੋਕ ਵੱਧ ਤੋਂ ਵੱਧ ਗਿਣਤੀ ’ਚ ਵੋਟਾਂ ਪਾਉਣ। ਮੈਂ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।
ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਹੋ ਰਹੀ ਕੁੱਟਮਾਰ, ਪੁਲਸ ਦੇ ਜ਼ੁਲਮਾਂ ਦੀ ਵੀਡੀਓ ਆਈ ਸਾਹਮਣੇ
NEXT STORY