ਨਵੀਂ ਦਿੱਲੀ (ਕਮਲ ਕੁਮਾਰ)— ਸੁਪਰੀਮ ਕੋਰਟ ਨੇ ਅੱਜ ਭਾਵ ਮੰਗਲਵਾਰ ਨੂੰ 1984 ਸਿੱਖ ਵਿਰੋਧੀ ਦੰਗੇ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਕੋਰਟ ਨੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਦੋ ਮੈਂਬਰਾਂ ਨੂੰ ਜਾਂਚ ਦੀ ਆਗਿਆ ਦੇ ਦਿੱਤੀ ਹੈ। ਕੋਰਟ ਦੇ ਇਸ ਫੈਸਲੇ ਮਗਰੋਂ ਦੰਗਿਆਂ ਦੇ 186 ਕੇਸਾਂ ਦੀ ਮੁੜ ਜਾਂਚ ਸ਼ੁਰੂ ਹੋ ਸਕੇਗੀ।
ਕੋਰਟ ਵਲੋਂ ਇਸ ਫੈਸਲੇ ਨੂੰ ਮਿਲੀ ਹਰੀ ਝੰਡੀ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੁਪਰੀਮ ਕੋਰਟ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਹੁਣ ਫੈਸਲੇ ਆ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਛੇਤੀ ਹੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਵੱਡੇ ਗੁਨਾਹਗਾਰ ਛੇਤੀ ਹੀ ਜੇਲ ਦੇ ਅੰਦਰ ਹੋਣਗੇ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਨੇ 11 ਜਨਵਰੀ ਦੇ ਆਦੇਸ਼ 'ਚ ਸੋਧ ਕੀਤੀ ਅਤੇ ਕੇਂਦਰ ਸਰਕਾਰ ਦੇ ਸੁਝਾਅ ਨੂੰ ਮੰਨਦਿਆਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਲਈ ਐੱਸ. ਆਈ. ਟੀ. ਦੇ ਦੋ ਮੈਂਬਰਾਂ ਹੀ ਨਾਲ ਜਾਂਚ ਜਾਰੀ ਰਹੇਗੀ। ਸੇਵਾ ਮੁਕਤ ਜਸਟਿਸ ਐੱਸ. ਐੱਨ. ਢੀਂਗਰਾ ਅਤੇ ਆਈ. ਪੀ. ਐੱਸ. ਅਭਿਸ਼ੇਕ ਦੁੱਲਰ ਹੁਣ ਇਹ ਦੋਵੇਂ ਹੀ ਕੰਮ ਕਰਨਗੇ। ਪਹਿਲਾਂ ਸੁਪਰੀਮ ਕੋਰਟ ਨੇ ਇਸ ਲਈ 3 ਮੈਂਬਰਾਂ ਦੀ ਐੱਸ. ਆਈ. ਟੀ. ਬਣਾਈ ਸੀ ਪਰ ਤੀਜੇ ਮੈਂਬਰ ਦੀ ਨਿਯੁਕਤੀ ਨਾ ਹੋਣ ਕਾਰਨ 10 ਮਹੀਨੇ ਤੋਂ ਜਾਂਚ ਦਾ ਕੰਮ ਰੁਕਿਆ ਰਿਹਾ।
ਅੰਬਾਨੀ ਦੇ ਲਈ ਕੰਮ ਕਰਦਾ ਹੈ ਪੀ. ਐੱਮ. ਮੋਦੀ-ਰਾਹੁਲ ਗਾਂਧੀ
NEXT STORY