ਚੰਡੀਗੜ੍ਹ— 1988 ਬੈਚ ਦੇ ਆਈ.ਪੀ.ਐੱਸ. ਮਨੋਜ ਯਾਦਵ ਨੂੰ ਹਰਿਆਣਾ ਦਾ ਨਵਾਂ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਡੀ.ਜੀ.ਪੀ. ਕੇਪੀ ਸਿੰਘ ਨੂੰ ਹਰਿਆਣਾ ਦੇ ਪੁਲਸ ਜਨਰਲ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਜੋ ਬੀ.ਐੱਸ. ਸੰਧੂ ਦੇ ਰਿਟਾਇਰਡ ਹੋਣ ਤੋਂ ਬਾਅਦ ਕਾਰਜਕਾਰੀ ਜਨਰਲ ਡਾਇਰੈਕਟਰ ਬਣਾਏ ਗਏ ਸਨ।
ਦੱਸ ਦਈਏ ਕਿ ਸਾਬਕਾ ਡੀ.ਜੀ.ਪੀ. ਬਲਜੀਤ ਸਿੰਘ ਸੰਧੂ 31 ਜਨਵਰੀ ਨੂੰ ਰਿਟਾਇਰਡ ਹੋਏ ਸਨ। ਉਂਝ ਤਾਂ ਉਨ੍ਹਾਂ ਨੇ ਸਤੰਬਰ 2018 'ਚ ਰਿਟਾਇਰਡ ਹੋ ਗਏ ਸਨ ਪਰ ਡੀ.ਜੀ.ਪੀ. ਅਹੁਦੇ ਦਾ ਉਤਰਾਅਧਿਕਾਰੀ ਨਾ ਤੈਅ ਹੋ ਸਕਣ ਕਾਰਨ ਬੀ.ਐੱਸ. ਸੰਧੂ ਦਾ ਕਾਜਕਾਲ ਤਿੰਨ ਮਹੀਨੇ ਲਈ ਵਧਾਇਆ ਗਿਆ, ਉਸ ਤੋਂ ਬਾਅਦ ਇਕ ਮਹੀਨੇ ਦਾ ਐਕਸਟੈਂਸ਼ਨ ਹੋਰ ਦਿੱਤਾ ਗਿਆ ਜੋ 31 ਜਨਵਰੀ ਨੂੰ ਖਤਮ ਹੋਇਆ।
ਮਹਾਰਾਸ਼ਟਰ : ਗਠਜੋੜ 'ਤੇ ਲੱਗੀ ਮੋਹਰ, ਭਾਜਪਾ 25 ਸ਼ਿਵ ਸੈਨਾ 23 ਸੀਟਾਂ 'ਤੇ ਲੜੇਗੀ ਚੋਣ
NEXT STORY