ਨੋਇਡਾ- ਗੌਤਮ ਬੁੱਧ ਨਗਰ ਦੇ ਸੈਕਟਰ 49 ਥਾਣਾ ਖੇਤਰ ਅਧੀਨ ਆਉਂਦੇ ਪਿੰਡ ਅਗਾਹਪੁਰ ’ਚ ਐਤਵਾਰ ਰਾਤ ਇਕ ਵਿਆਹ ਦੇ ਸਮਾਰੋਹ ਦੌਰਾਨ ਖੁਸ਼ੀ ’ਚ ਚਲਾਈ ਗਈ ਗੋਲੀ ਨਾਲ ਢਾਈ ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ। ਸਹਾਇਕ ਪੁਲਸ ਕਮਿਸ਼ਨਰ ਟਵਿੰਕਲ ਜੈਨ ਨੇ ਦੱਸਿਆ ਕਿ ਅਗਾਹਪੁਰ ਪਿੰਡ ਦੇ ਵਸਨੀਕ ਬਲਵੀਰ ਦੇ ਘਰ ਗੁਰੂਗ੍ਰਾਮ ਤੋਂ ਇਕ ਬਾਰਾਤ ਆਈ ਸੀ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਬਾਰਾਤ ’ਚ ਸ਼ਾਮਲ ਕੁਝ ਲੋਕਾਂ ਨੇ ਖੁਸ਼ੀ ਮਨਾਉਣ ਲਈ ਗੋਲੀ ਚਲਾ ਦਿੱਤੀ। ਗੋਲੀ ਛੱਤ ’ਤੇ ਬੈਠੇ ਢਾਈ ਸਾਲ ਦੇ ਅੰਸ਼ ਨੂੰ ਲੱਗ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਰਾਤ 11 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਅੰਸ਼ ਦੇ ਪਿਤਾ ਵਿਕਾਸ ਸ਼ਰਮਾ ਮੂਲ ਰੂਪ ’ਚ ਸੰਭਲ ਜ਼ਿਲੇ ਦੇ ਰਹਿਣ ਵਾਲੇ ਹਨ। ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਹੈਪੀ ਤੇ ਦੀਪਾਂਸ਼ੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ 4 ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
4 ਥਾਣਿਆਂ ਦੀ ਪੁਲਸ ਸੁਰੱਖਿਆ 'ਚ ਨਿਕਲੀ ਬਰਾਤ, ਨਜ਼ਾਰਾ ਦੇਖ ਲੋਕ ਹੈਰਾਨ
NEXT STORY