ਕਸੌਲੀ (ਜਤਿੰਦਰ) - ਖੇਤਰ ਵਿਚ 2 ਦਿਨਾਂ ਤੋਂ ਲਗਾਤਾਰ ਜੰਗਲ ਦੀ ਭਿਆਨਕ ਅੱਗ ਭੜਕ ਰਹੀ ਹੈ। ਭਾਰਤੀ ਹਵਾਈ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਕੱਲ ਸ਼ਾਮ 5 ਵਜੇ ਤੋਂ ਹੀ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਅੱਗ ਬੁਝਾਊ ਮੁਹਿੰਮ ਪੂਰੇ ਜੋਸ਼ ਨਾਲ ਜਾਰੀ ਹੈ ਅਤੇ ਰਾਤ ਵਿਚ ਵੀ ਇਹ ਆਪ੍ਰੇਸ਼ਨ ਬਿਨਾਂ ਰੁਕੇ ਚਲਦਾ ਰਿਹਾ। ਹਵਾਈ ਫੌਜ ਦੇ ਹੈਲੀਕਾਪਟਰਾਂ ਨੇ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਪਾਣੀ ਭਰ ਕੇ ਬੰਬੀ ਬਕੇਟ ਮੁਹਿੰਮ ਤਹਿਤ 15 ਤੋਂ ਵੱਧ ਉਡਾਣਾਂ ਭਰੀਆਂ ਅਤੇ ਅੱਗ ਪ੍ਰਭਾਵਿਤ ਖੇਤਰਾਂ ’ਤੇ 40,000 ਲੀਟਰ ਤੋਂ ਵੱਧ ਪਾਣੀ ਵਰ੍ਹਾਇਆ। ਜਿੱਥੇ ਜ਼ਮੀਨੀ ਟੀਮਾਂ ਪਹੁੰਚਣ ਵਿਚ ਅਸਮਰੱਥ ਸਨ, ਉੱਥੇ ਹੈਲੀਕਾਪਟਰਾਂ ਨੇ ਦਿਨ-ਰਾਤ ਮੁਹਿੰਮ ਚਲਾ ਕੇ ਅੱਗ ’ਤੇ ਕਾਬੂ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਅੱਗ ਕਸੌਲੀ ਹਵਾਈ ਫੌਜ ਸਟੇਸ਼ਨ ਦੇ ਨੇੜਿਓਂ ਭੜਕ ਕੇ ਕੋਟੀ, ਸਨਾਵਰ, ਗੜਖਲ ਅਤੇ ਮਨੋਣ, ਜਾਗੇਸ਼ੂ, ਸੀ.ਆਰ.ਆਈ., ਮੰਕੀ ਪੁਆਇੰਟ ਕਸੌਲੀ ਦੇ ਸੰਘਣੇ ਜੰਗਲਾਂ ਤੱਕ ਫੈਲ ਚੁੱਕੀ ਹੈ।
ਸੁਪਰੀਮ ਕੋਰਟ ਨੂੰ ਮਿਲਣਗੇ 5 ਨਵੇਂ ਜੱਜ, ਕਾਲੇਜੀਅਮ ਨੇ 4 ਮੁੱਖ ਜੱਜਾਂ ਸਮੇਤ ਵੀ. ਮੋਹਨਾ ਦੇ ਨਾਵਾਂ ’ਤੇ ਲਾਈ ਮੋਹਰ
NEXT STORY