ਬੈਂਗਲੁਰੂ, (ਏਜੰਸੀ)- ਕਰਨਾਟਕ ਦੇ ਦਾਵਾਂਗੇਰੇ ਜ਼ਿਲੇ ’ਚ ਉੱਤਰ ਪ੍ਰਦੇਸ਼ ਦੇ ਇਕ 20 ਸਾਲਾ ਨੌਜਵਾਨ ਸੁਹੇਲ ਦੀ ਗ੍ਰਿਫ਼ਤਾਰੀ ਨਾਲ ਅਯੁੱਧਿਆ ਦੇ ਰਾਮ ਮੰਦਰ ’ਤੇ ਹਮਲਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਉਸ ਨੇ ਅਯੁੱਧਿਆ ਦੇ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਾਰੇ ਚਰਚਾ ਕੀਤੀ ਸੀ। ਉਸ ਦੇ ਮੋਬਾਈਲ ਫੋਨ ’ਚੋਂ ਬਰਾਮਦ ਕੀਤੀ ਗਈ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਅਨੁਸਾਰ ਉਸ ਦੇ ਮੋਬਾਈਲ ਫੋਨ ’ਚੋਂ ਹਥਿਆਰਾਂ ਨਾਲ ਤਸਵੀਰਾਂ, ਪਾਕਿਸਤਾਨੀ ਫੋਨ ਨੰਬਰਾਂ ਨਾਲ ਜੁੜੇ ਸੰਪਰਕ ਤੇ ਰਾਮ ਮੰਦਰ ’ਤੇ ਹਮਲੇ ਦਾ ਹਵਾਲਾ ਦੇਣ ਵਾਲੇ ਕਥਿਤ ਆਡੀਓ ਕਲਿੱਪ ਮਿਲੇ ਹਨ। ਕੁਝ ਰਿਕਾਰਡਿੰਗਾਂ ’ਚ ਮੰਦਰ ’ਤੇ ਬੰਬ ਧਮਾਕਾ ਕਰਨ ਬਾਰੇ ਉਰਦੂ-ਹਿੰਦੀ ’ਚ ਹੋਈ ਗੱਲਬਾਤ ਵੀ ਸ਼ਾਮਲ ਸੀ। ਦਾਵਾਂਗੇਰੇ ਦੇ ਪੁਲਸ ਸੁਪਰਡੈਂਟ ਐੱਚ. ਟੀ. ਸ਼ੇਖਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਹੇਲ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸ਼ੱਕੀ ਅੱਤਵਾਦੀਆਂ ਦੇ ਸੰਪਰਕ ’ਚ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੇ 10 ਨਵੇਂ ਚੁਣੇ ਮੈਂਬਰਾਂ ਨੂੰ ਅਹੁਦੇ ਦੀ ਚੁਕਾਈ ਸਹੁੰ
NEXT STORY