ਜੰਮੂ (ਵਾਰਤਾ)— ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦਾ ਇਕ ਅਧਿਕਾਰੀ ਸ਼ੱਕੀ ਹਲਾਤਾਂ ਵਿਚ ਮ੍ਰਿਤਕ ਪਾਇਆ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਰਾਈਨ ਬੋਰਡ ਦੇ ਡਿਪਟੀ ਮੈਨੇਜਰ ਸ਼ਾਮ ਸਿੰਘ ਨੂੰ ਮੰਗਲਵਾਰ ਨੂੰ ਉਨ੍ਹਾਂ ਦੇ ਨਿਵਾਸ 'ਤੇ ਸਟਾਫ਼ ਦੇ ਕਾਮਿਆਂ ਵਲੋਂ ਸ਼ੱਕੀ ਹਾਲਾਤ ਵਿਚ ਮ੍ਰਿਤਕ ਦੇਖਿਆ ਗਿਆ।
ਪੁਲਸ ਨੇ ਦੱਸਿਆ ਕਿ ਜਦੋਂ ਸਟਾਫ਼ ਦੇ ਕਾਮਿਆਂ ਨੇ ਸ਼ਾਮ ਸਿੰਘ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਅਤੇ ਅਜੀਬ ਜਿਹੀ ਬਦਬੂ ਆਉਣ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ। ਅੰਦਰ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੇ ਸ਼ਾਮ ਸਿੰਘ ਨੂੰ ਸ਼ੱਕੀ ਹਾਲਤ ਵਿਚ ਮ੍ਰਿਤਕ ਦੇਖਿਆ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ 'ਚ ਇਹ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਪੁਲਸ ਮਾਮਲੇ ਦੀ ਪੂਰੀ ਜਾਂਚ ਵਿਚ ਜੁੱਟੀ ਹੋਈ ਹੈ। ਬੋਰਡ ਦੇ ਡਾਇਰੈਕਟਰਾਂ ਨੇ ਸ਼ਾਮ ਸਿੰਘ ਦਾ ਪੋਸਟਮਾਰਟਮ ਵੀ ਕਰਾਇਆ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ।
ਹਰਿਆਣਾ 'ਚ ਨਸ਼ਾ ਤਸਕਰੀ 'ਤੇ ਪੁਲਸ ਦੀ 'ਸਰਜੀਕਲ ਸਟਰਾਈਕ'
NEXT STORY